1 ਸ਼ਮੂਏਲ 26

ਜੀਉਂਦੇ ਯਾਹਵੇਹ ਦੀ ਸਹੁੰ,” ਦਾਵੀਦ ਨੇ ਕਿਹਾ, “ਯਾਹਵੇਹ ਆਪ ਹੀ ਉਸਨੂੰ ਮਾਰ ਦੇਵੇਗਾ, ਜਾਂ ਉਸਦਾ ਸਮਾਂ ਆਵੇਗਾ ਅਤੇ ਉਹ ਮਰ ਜਾਵੇਗਾ, ਜਾਂ ਉਹ ਲੜਾਈ ਵਿੱਚ ਜਾ ਕੇ ਮਰ ਜਾਵੇਗਾ।

1 Samuel 26:10 (UKJV) David said furthermore, As the LORD lives, the LORD shall strike him; or his day shall come to die; or he shall descend into battle, and perish.

8ਅਬੀਸ਼ਾਈ ਨੇ ਦਾਵੀਦ ਨੂੰ ਆਖਿਆ, “ਅੱਜ ਪਰਮੇਸ਼ਵਰ ਨੇ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ ਹੈ। ਹੁਣ ਮੈਨੂੰ ਆਗਿਆ ਦੇ ਤਾਂ ਮੈਂ ਉਸਨੂੰ ਬਰਛੀ ਦੇ ਇੱਕੋ ਵਾਰ ਨਾਲ ਮਾਰ ਕੇ ਧਰਤੀ ਉੱਤੇ ਵਿੰਨ੍ਹ ਸੁੱਟਾਂ ਅਤੇ ਦੂਸਰੀ ਵਾਰ ਉਸਨੂੰ ਨਾ ਮਾਰਾਂਗਾ।”

9ਪਰ ਦਾਵੀਦ ਨੇ ਅਬੀਸ਼ਾਈ ਨੂੰ ਆਖਿਆ, “ਉਸ ਨੂੰ ਨਾਸ ਨਾ ਕਰ! ਕੌਣ ਹੈ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚੁੱਕੇ ਅਤੇ ਨਿਰਦੋਸ਼ ਠਹਿਰ ਸਕਦਾ ਹੈ?

10ਜੀਉਂਦੇ ਯਾਹਵੇਹ ਦੀ ਸਹੁੰ,” ਦਾਵੀਦ ਨੇ ਕਿਹਾ, “ਯਾਹਵੇਹ ਆਪ ਹੀ ਉਸਨੂੰ ਮਾਰ ਦੇਵੇਗਾ, ਜਾਂ ਉਸਦਾ ਸਮਾਂ ਆਵੇਗਾ ਅਤੇ ਉਹ ਮਰ ਜਾਵੇਗਾ, ਜਾਂ ਉਹ ਲੜਾਈ ਵਿੱਚ ਜਾ ਕੇ ਮਰ ਜਾਵੇਗਾ।

11ਪਰ ਯਾਹਵੇਹ ਨਾ ਕਰੇ ਕਿ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚਲਾਵਾਂ। ਹੁਣ ਉਹ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਸਦੇ ਸਿਰ ਦੇ ਨੇੜੇ ਹੈ, ਚੁੱਕ ਲੈ ਅਤੇ ਅਸੀਂ ਤੁਰ ਪਈਏ।”

12ਤਦ ਦਾਵੀਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਸ਼ਾਊਲ ਦੇ ਸਿਰ ਦੇ ਕੋਲ ਲਿਆਇਆ ਅਤੇ ਉਹ ਉੱਥੋਂ ਚਲੇ ਗਏ। ਇਸ ਬਾਰੇ ਨਾ ਕਿਸੇ ਨੇ ਦੇਖਿਆ ਅਤੇ ਨਾ ਹੀ ਕੋਈ ਜਾਗਿਆ। ਉਹ ਸਾਰੇ ਸੌਂ ਰਹੇ ਸਨ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਗੂੜ੍ਹੀ ਨੀਂਦ ਵਿੱਚ ਪਾ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.