1ਜ਼ੀਫ਼ੀਆਂ ਨੇ ਗਿਬਆਹ ਵਿੱਚ ਸ਼ਾਊਲ ਕੋਲ ਜਾ ਕੇ ਆਖਿਆ, “ਕੀ ਦਾਵੀਦ ਹਕੀਲਾਹ ਦੀ ਪਹਾੜੀ ਉੱਤੇ ਜਿਹੜਾ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਹੈ?”
2ਤਾਂ ਸ਼ਾਊਲ ਆਪਣੀ ਤਿੰਨ ਹਜ਼ਾਰ ਚੁਣੀ ਹੋਈ ਇਸਰਾਏਲੀ ਫ਼ੌਜ ਨਾਲ ਜ਼ੀਫ਼ ਦੇ ਉਜਾੜ ਵਿੱਚ ਦਾਵੀਦ ਨੂੰ ਲੱਭਣ ਲਈ ਹੇਠਾਂ ਗਿਆ।
3ਸ਼ਾਊਲ ਨੇ ਆਪਣਾ ਡੇਰਾ ਯਸ਼ੀਮੋਨ ਦੇ ਸਾਹਮਣੇ ਹਕੀਲਾਹ ਦੀ ਪਹਾੜੀ ਉੱਤੇ ਸੜਕ ਦੇ ਕੋਲ ਬਣਾਇਆ ਪਰ ਦਾਵੀਦ ਉਜਾੜ ਵਿੱਚ ਹੀ ਰਿਹਾ। ਜਦੋਂ ਉਸਨੇ ਵੇਖਿਆ ਕਿ ਸ਼ਾਊਲ ਉੱਥੇ ਉਸਦੇ ਮਗਰ ਤੁਰਿਆ ਆਉਂਦਾ ਹੈ।
4ਤਦ ਦਾਵੀਦ ਨੇ ਭੇਤੀਆਂ ਨੂੰ ਘੱਲਿਆ ਅਤੇ ਜਾਣਿਆ ਕਿ ਸ਼ਾਊਲ ਸੱਚ-ਮੁੱਚ ਆਇਆ ਹੈ।