1 ਸ਼ਮੂਏਲ 26

ਸ਼ਾਊਲ ਨੇ ਆਪਣਾ ਡੇਰਾ ਯਸ਼ੀਮੋਨ ਦੇ ਸਾਹਮਣੇ ਹਕੀਲਾਹ ਦੀ ਪਹਾੜੀ ਉੱਤੇ ਸੜਕ ਦੇ ਕੋਲ ਬਣਾਇਆ ਪਰ ਦਾਵੀਦ ਉਜਾੜ ਵਿੱਚ ਹੀ ਰਿਹਾ। ਜਦੋਂ ਉਸਨੇ ਵੇਖਿਆ ਕਿ ਸ਼ਾਊਲ ਉੱਥੇ ਉਸਦੇ ਮਗਰ ਤੁਰਿਆ ਆਉਂਦਾ ਹੈ।

1 Samuel 26:3 (UKJV) And Saul pitched in the hill of Hachilah, which is before Jeshimon, by the way. But David abode in the wilderness, and he saw that Saul came after him into the wilderness.

1ਜ਼ੀਫ਼ੀਆਂ ਨੇ ਗਿਬਆਹ ਵਿੱਚ ਸ਼ਾਊਲ ਕੋਲ ਜਾ ਕੇ ਆਖਿਆ, “ਕੀ ਦਾਵੀਦ ਹਕੀਲਾਹ ਦੀ ਪਹਾੜੀ ਉੱਤੇ ਜਿਹੜਾ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਹੈ?”

2ਤਾਂ ਸ਼ਾਊਲ ਆਪਣੀ ਤਿੰਨ ਹਜ਼ਾਰ ਚੁਣੀ ਹੋਈ ਇਸਰਾਏਲੀ ਫ਼ੌਜ ਨਾਲ ਜ਼ੀਫ਼ ਦੇ ਉਜਾੜ ਵਿੱਚ ਦਾਵੀਦ ਨੂੰ ਲੱਭਣ ਲਈ ਹੇਠਾਂ ਗਿਆ।

3ਸ਼ਾਊਲ ਨੇ ਆਪਣਾ ਡੇਰਾ ਯਸ਼ੀਮੋਨ ਦੇ ਸਾਹਮਣੇ ਹਕੀਲਾਹ ਦੀ ਪਹਾੜੀ ਉੱਤੇ ਸੜਕ ਦੇ ਕੋਲ ਬਣਾਇਆ ਪਰ ਦਾਵੀਦ ਉਜਾੜ ਵਿੱਚ ਹੀ ਰਿਹਾ। ਜਦੋਂ ਉਸਨੇ ਵੇਖਿਆ ਕਿ ਸ਼ਾਊਲ ਉੱਥੇ ਉਸਦੇ ਮਗਰ ਤੁਰਿਆ ਆਉਂਦਾ ਹੈ।

4ਤਦ ਦਾਵੀਦ ਨੇ ਭੇਤੀਆਂ ਨੂੰ ਘੱਲਿਆ ਅਤੇ ਜਾਣਿਆ ਕਿ ਸ਼ਾਊਲ ਸੱਚ-ਮੁੱਚ ਆਇਆ ਹੈ।

5ਤਦ ਦਾਵੀਦ ਚੱਲਿਆ ਅਤੇ ਉਸ ਥਾਂ ਨੂੰ ਗਿਆ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਸੀ। ਦਾਵੀਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮੇ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬਨੇਰ ਵੀ ਜੋ ਉਸਦਾ ਸੈਨਾਪਤੀ ਸੀ ਵੇਖਿਆ। ਸ਼ਾਊਲ ਡੇਰੇ ਦੇ ਅੰਦਰ ਲੇਟਿਆ ਹੋਇਆ ਸੀ ਅਤੇ ਫ਼ੌਜਾਂ ਨੇ ਉਸ ਦੇ ਆਲੇ-ਦੁਆਲੇ ਡੇਰਾ ਲਾਇਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.