3ਸ਼ਾਊਲ ਨੇ ਆਪਣਾ ਡੇਰਾ ਯਸ਼ੀਮੋਨ ਦੇ ਸਾਹਮਣੇ ਹਕੀਲਾਹ ਦੀ ਪਹਾੜੀ ਉੱਤੇ ਸੜਕ ਦੇ ਕੋਲ ਬਣਾਇਆ ਪਰ ਦਾਵੀਦ ਉਜਾੜ ਵਿੱਚ ਹੀ ਰਿਹਾ। ਜਦੋਂ ਉਸਨੇ ਵੇਖਿਆ ਕਿ ਸ਼ਾਊਲ ਉੱਥੇ ਉਸਦੇ ਮਗਰ ਤੁਰਿਆ ਆਉਂਦਾ ਹੈ।
4ਤਦ ਦਾਵੀਦ ਨੇ ਭੇਤੀਆਂ ਨੂੰ ਘੱਲਿਆ ਅਤੇ ਜਾਣਿਆ ਕਿ ਸ਼ਾਊਲ ਸੱਚ-ਮੁੱਚ ਆਇਆ ਹੈ।
5ਤਦ ਦਾਵੀਦ ਚੱਲਿਆ ਅਤੇ ਉਸ ਥਾਂ ਨੂੰ ਗਿਆ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਸੀ। ਦਾਵੀਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮੇ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬਨੇਰ ਵੀ ਜੋ ਉਸਦਾ ਸੈਨਾਪਤੀ ਸੀ ਵੇਖਿਆ। ਸ਼ਾਊਲ ਡੇਰੇ ਦੇ ਅੰਦਰ ਲੇਟਿਆ ਹੋਇਆ ਸੀ ਅਤੇ ਫ਼ੌਜਾਂ ਨੇ ਉਸ ਦੇ ਆਲੇ-ਦੁਆਲੇ ਡੇਰਾ ਲਾਇਆ ਹੋਇਆ ਸੀ।
6ਤਦ ਦਾਵੀਦ ਨੇ ਹਿੱਤੀ ਅਹੀਮਲੇਕ ਅਤੇ ਯੋਆਬ ਦੇ ਭਰਾ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੂੰ ਆਖਿਆ, “ਮੇਰੇ ਨਾਲ ਸ਼ਾਊਲ ਦੇ ਡੇਰਿਆਂ ਵੱਲ ਕੌਣ ਉਤਰੇਗਾ?” “ਮੈਂ ਤੇਰੇ ਨਾਲ ਜਾਵਾਂਗਾ,” ਅਬੀਸ਼ਾਈ ਨੇ ਕਿਹਾ।
7ਤਾਂ ਦਾਵੀਦ ਅਤੇ ਅਬੀਸ਼ਾਈ ਰਾਤ ਨੂੰ ਫ਼ੌਜ ਵਿੱਚ ਗਏ ਅਤੇ ਉੱਥੇ ਸ਼ਾਊਲ ਡੇਰੇ ਵਿੱਚ ਸੌਂ ਰਿਹਾ ਸੀ ਅਤੇ ਉਸਦੀ ਬਰਛੀ ਉਸਦੇ ਸਿਰ ਦੇ ਕੋਲ ਜ਼ਮੀਨ ਵਿੱਚ ਗੱਡੀ ਹੋਈ ਸੀ। ਅਬਨੇਰ ਅਤੇ ਸਿਪਾਹੀ ਉਸਦੇ ਆਲੇ-ਦੁਆਲੇ ਪਏ ਹੋਏ ਸਨ।