1 ਸ਼ਮੂਏਲ 26

ਤਦ ਦਾਵੀਦ ਨੇ ਹਿੱਤੀ ਅਹੀਮਲੇਕ ਅਤੇ ਯੋਆਬ ਦੇ ਭਰਾ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੂੰ ਆਖਿਆ, “ਮੇਰੇ ਨਾਲ ਸ਼ਾਊਲ ਦੇ ਡੇਰਿਆਂ ਵੱਲ ਕੌਣ ਉਤਰੇਗਾ?” “ਮੈਂ ਤੇਰੇ ਨਾਲ ਜਾਵਾਂਗਾ,” ਅਬੀਸ਼ਾਈ ਨੇ ਕਿਹਾ।

1 Samuel 26:6 (UKJV) Then answered David and said to Ahimelech the Hittite, and to Abishai the son of Zeruiah, brother to Joab, saying, Who will go down with me to Saul to the camp? And Abishai said, I will go down with you.

4ਤਦ ਦਾਵੀਦ ਨੇ ਭੇਤੀਆਂ ਨੂੰ ਘੱਲਿਆ ਅਤੇ ਜਾਣਿਆ ਕਿ ਸ਼ਾਊਲ ਸੱਚ-ਮੁੱਚ ਆਇਆ ਹੈ।

5ਤਦ ਦਾਵੀਦ ਚੱਲਿਆ ਅਤੇ ਉਸ ਥਾਂ ਨੂੰ ਗਿਆ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਸੀ। ਦਾਵੀਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮੇ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬਨੇਰ ਵੀ ਜੋ ਉਸਦਾ ਸੈਨਾਪਤੀ ਸੀ ਵੇਖਿਆ। ਸ਼ਾਊਲ ਡੇਰੇ ਦੇ ਅੰਦਰ ਲੇਟਿਆ ਹੋਇਆ ਸੀ ਅਤੇ ਫ਼ੌਜਾਂ ਨੇ ਉਸ ਦੇ ਆਲੇ-ਦੁਆਲੇ ਡੇਰਾ ਲਾਇਆ ਹੋਇਆ ਸੀ।

6ਤਦ ਦਾਵੀਦ ਨੇ ਹਿੱਤੀ ਅਹੀਮਲੇਕ ਅਤੇ ਯੋਆਬ ਦੇ ਭਰਾ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੂੰ ਆਖਿਆ, “ਮੇਰੇ ਨਾਲ ਸ਼ਾਊਲ ਦੇ ਡੇਰਿਆਂ ਵੱਲ ਕੌਣ ਉਤਰੇਗਾ?” “ਮੈਂ ਤੇਰੇ ਨਾਲ ਜਾਵਾਂਗਾ,” ਅਬੀਸ਼ਾਈ ਨੇ ਕਿਹਾ।

7ਤਾਂ ਦਾਵੀਦ ਅਤੇ ਅਬੀਸ਼ਾਈ ਰਾਤ ਨੂੰ ਫ਼ੌਜ ਵਿੱਚ ਗਏ ਅਤੇ ਉੱਥੇ ਸ਼ਾਊਲ ਡੇਰੇ ਵਿੱਚ ਸੌਂ ਰਿਹਾ ਸੀ ਅਤੇ ਉਸਦੀ ਬਰਛੀ ਉਸਦੇ ਸਿਰ ਦੇ ਕੋਲ ਜ਼ਮੀਨ ਵਿੱਚ ਗੱਡੀ ਹੋਈ ਸੀ। ਅਬਨੇਰ ਅਤੇ ਸਿਪਾਹੀ ਉਸਦੇ ਆਲੇ-ਦੁਆਲੇ ਪਏ ਹੋਏ ਸਨ।

8ਅਬੀਸ਼ਾਈ ਨੇ ਦਾਵੀਦ ਨੂੰ ਆਖਿਆ, “ਅੱਜ ਪਰਮੇਸ਼ਵਰ ਨੇ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ ਹੈ। ਹੁਣ ਮੈਨੂੰ ਆਗਿਆ ਦੇ ਤਾਂ ਮੈਂ ਉਸਨੂੰ ਬਰਛੀ ਦੇ ਇੱਕੋ ਵਾਰ ਨਾਲ ਮਾਰ ਕੇ ਧਰਤੀ ਉੱਤੇ ਵਿੰਨ੍ਹ ਸੁੱਟਾਂ ਅਤੇ ਦੂਸਰੀ ਵਾਰ ਉਸਨੂੰ ਨਾ ਮਾਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.