18ਅਤੇ ਉਸ ਨੇ ਕਿਹਾ, “ਹੇ ਮੇਰਾ ਮਾਲਕ ਆਪਣੇ ਸੇਵਕ ਦਾ ਪਿੱਛਾ ਕਿਉਂ ਕਰਦਾ ਹੈ? ਮੈਂ ਕੀ ਕੀਤਾ ਹੈ, ਅਤੇ ਮੈਂ ਕਿਸ ਬੁਰਿਆਈ ਦਾ ਦੋਸ਼ੀ ਹਾਂ?
19ਹੁਣ ਮੇਰੇ ਮਾਲਕ ਪਾਤਸ਼ਾਹ ਆਪਣੇ ਸੇਵਕ ਦੀਆਂ ਗੱਲਾਂ ਸੁਣ। ਜੇਕਰ ਯਾਹਵੇਹ ਨੇ ਤੁਹਾਨੂੰ ਮੇਰੇ ਵਿਰੁੱਧ ਉਕਸਾਇਆ ਹੈ, ਤਾਂ ਉਹ ਇੱਕ ਭੇਟ ਸਵੀਕਾਰ ਕਰੇ। ਜੇਕਰ, ਫਿਰ ਵੀ, ਲੋਕਾਂ ਨੇ ਅਜਿਹਾ ਕੀਤਾ ਹੈ, ਤਾਂ ਕੀ ਉਹ ਯਾਹਵੇਹ ਅੱਗੇ ਸਰਾਪ ਦੇ ਸਕਦੇ ਹਨ! ਉਹਨਾਂ ਨੇ ਅੱਜ ਮੈਨੂੰ ਯਾਹਵੇਹ ਦੀ ਵਿਰਾਸਤ ਵਿੱਚ ਮੇਰੇ ਹਿੱਸੇ ਤੋਂ ਭਜਾ ਦਿੱਤਾ ਹੈ ਅਤੇ ਕਿਹਾ ਹੈ, ‘ਜਾ, ਹੋਰ ਦੇਵਤਿਆਂ ਦੀ ਸੇਵਾ ਕਰ।’
20ਸੋ ਹੁਣ ਯਾਹਵੇਹ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ। ਇਸਰਾਏਲ ਦਾ ਰਾਜਾ ਪਿੱਸੂ ਦੀ ਭਾਲ ਕਰਨ ਲਈ ਬਾਹਰ ਆਇਆ ਹੈ, ਜਿਵੇਂ ਕੋਈ ਪਹਾੜਾਂ ਵਿੱਚ ਤਿੱਤਰ ਦਾ ਸ਼ਿਕਾਰ ਕਰਦਾ ਹੈ।”
21ਤਦ ਸ਼ਾਊਲ ਨੇ ਆਖਿਆ, “ਮੈਂ ਪਾਪ ਕੀਤਾ ਹੈ। ਵਾਪਸ ਆ ਜਾ, ਦਾਵੀਦ ਮੇਰੇ ਪੁੱਤਰ। ਕਿਉਂਕਿ ਤੂੰ ਅੱਜ ਮੇਰੀ ਜ਼ਿੰਦਗੀ ਨੂੰ ਕੀਮਤੀ ਸਮਝਿਆ, ਮੈਂ ਤੈਨੂੰ ਦੁਬਾਰਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਯਕੀਨਨ ਮੈਂ ਇੱਕ ਮੂਰਖ ਵਾਂਗ ਕੰਮ ਕੀਤਾ ਹੈ ਅਤੇ ਬਹੁਤ ਗਲਤ ਕੀਤਾ ਹੈ।”
22ਦਾਵੀਦ ਨੇ ਉੱਤਰ ਦਿੱਤਾ, “ਇਹ ਰਾਜੇ ਦੀ ਬਰਛੀ ਹੈ, ਤੁਹਾਡੇ ਨੌਜਵਾਨਾਂ ਵਿੱਚੋਂ ਇੱਕ ਆਦਮੀ ਆਣ ਕੇ ਇਸ ਨੂੰ ਲੈ ਜਾਵੇ।