1 ਸ਼ਮੂਏਲ 26

ਹੁਣ ਮੇਰੇ ਮਾਲਕ ਪਾਤਸ਼ਾਹ ਆਪਣੇ ਸੇਵਕ ਦੀਆਂ ਗੱਲਾਂ ਸੁਣ। ਜੇਕਰ ਯਾਹਵੇਹ ਨੇ ਤੁਹਾਨੂੰ ਮੇਰੇ ਵਿਰੁੱਧ ਉਕਸਾਇਆ ਹੈ, ਤਾਂ ਉਹ ਇੱਕ ਭੇਟ ਸਵੀਕਾਰ ਕਰੇ। ਜੇਕਰ, ਫਿਰ ਵੀ, ਲੋਕਾਂ ਨੇ ਅਜਿਹਾ ਕੀਤਾ ਹੈ, ਤਾਂ ਕੀ ਉਹ ਯਾਹਵੇਹ ਅੱਗੇ ਸਰਾਪ ਦੇ ਸਕਦੇ ਹਨ! ਉਹਨਾਂ ਨੇ ਅੱਜ ਮੈਨੂੰ ਯਾਹਵੇਹ ਦੀ ਵਿਰਾਸਤ ਵਿੱਚ ਮੇਰੇ ਹਿੱਸੇ ਤੋਂ ਭਜਾ ਦਿੱਤਾ ਹੈ ਅਤੇ ਕਿਹਾ ਹੈ, ‘ਜਾ, ਹੋਰ ਦੇਵਤਿਆਂ ਦੀ ਸੇਵਾ ਕਰ।’

1 Samuel 26:19 (UKJV) Now therefore, I pray you, let my lord the king hear the words of his servant. If the LORD have stirred you up against me, let him accept an offering: but if they be the children of men, cursed be they before the LORD; for they have driven me out this day from abiding in the inheritance of the LORD, saying, Go, serve other gods.

17ਸ਼ਾਊਲ ਨੇ ਦਾਵੀਦ ਦੀ ਆਵਾਜ਼ ਪਛਾਣ ਲਈ ਅਤੇ ਆਖਿਆ, ਹੇ ਮੇਰੇ ਪੁੱਤਰ ਦਾਵੀਦ ਕੀ ਇਹ ਤੇਰੀ ਆਵਾਜ਼ ਹੈ? ਦਾਵੀਦ ਨੇ ਉੱਤਰ ਦਿੱਤਾ, “ਹਾਂ, ਮੇਰੇ ਮਹਾਰਾਜ ਪਾਤਸ਼ਾਹ।”

18ਅਤੇ ਉਸ ਨੇ ਕਿਹਾ, “ਹੇ ਮੇਰਾ ਮਾਲਕ ਆਪਣੇ ਸੇਵਕ ਦਾ ਪਿੱਛਾ ਕਿਉਂ ਕਰਦਾ ਹੈ? ਮੈਂ ਕੀ ਕੀਤਾ ਹੈ, ਅਤੇ ਮੈਂ ਕਿਸ ਬੁਰਿਆਈ ਦਾ ਦੋਸ਼ੀ ਹਾਂ?

19ਹੁਣ ਮੇਰੇ ਮਾਲਕ ਪਾਤਸ਼ਾਹ ਆਪਣੇ ਸੇਵਕ ਦੀਆਂ ਗੱਲਾਂ ਸੁਣ। ਜੇਕਰ ਯਾਹਵੇਹ ਨੇ ਤੁਹਾਨੂੰ ਮੇਰੇ ਵਿਰੁੱਧ ਉਕਸਾਇਆ ਹੈ, ਤਾਂ ਉਹ ਇੱਕ ਭੇਟ ਸਵੀਕਾਰ ਕਰੇ। ਜੇਕਰ, ਫਿਰ ਵੀ, ਲੋਕਾਂ ਨੇ ਅਜਿਹਾ ਕੀਤਾ ਹੈ, ਤਾਂ ਕੀ ਉਹ ਯਾਹਵੇਹ ਅੱਗੇ ਸਰਾਪ ਦੇ ਸਕਦੇ ਹਨ! ਉਹਨਾਂ ਨੇ ਅੱਜ ਮੈਨੂੰ ਯਾਹਵੇਹ ਦੀ ਵਿਰਾਸਤ ਵਿੱਚ ਮੇਰੇ ਹਿੱਸੇ ਤੋਂ ਭਜਾ ਦਿੱਤਾ ਹੈ ਅਤੇ ਕਿਹਾ ਹੈ, ‘ਜਾ, ਹੋਰ ਦੇਵਤਿਆਂ ਦੀ ਸੇਵਾ ਕਰ।’

20ਸੋ ਹੁਣ ਯਾਹਵੇਹ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ। ਇਸਰਾਏਲ ਦਾ ਰਾਜਾ ਪਿੱਸੂ ਦੀ ਭਾਲ ਕਰਨ ਲਈ ਬਾਹਰ ਆਇਆ ਹੈ, ਜਿਵੇਂ ਕੋਈ ਪਹਾੜਾਂ ਵਿੱਚ ਤਿੱਤਰ ਦਾ ਸ਼ਿਕਾਰ ਕਰਦਾ ਹੈ।”

21ਤਦ ਸ਼ਾਊਲ ਨੇ ਆਖਿਆ, “ਮੈਂ ਪਾਪ ਕੀਤਾ ਹੈ। ਵਾਪਸ ਆ ਜਾ, ਦਾਵੀਦ ਮੇਰੇ ਪੁੱਤਰ। ਕਿਉਂਕਿ ਤੂੰ ਅੱਜ ਮੇਰੀ ਜ਼ਿੰਦਗੀ ਨੂੰ ਕੀਮਤੀ ਸਮਝਿਆ, ਮੈਂ ਤੈਨੂੰ ਦੁਬਾਰਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਯਕੀਨਨ ਮੈਂ ਇੱਕ ਮੂਰਖ ਵਾਂਗ ਕੰਮ ਕੀਤਾ ਹੈ ਅਤੇ ਬਹੁਤ ਗਲਤ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.