1 ਸ਼ਮੂਏਲ 28

ਉਸ ਨੇ ਪੁੱਛਿਆ, “ਉਹ ਕਿਹੋ ਜਿਹਾ ਦਿਖਾਈ ਦਿੰਦਾ ਹੈ?” ਉਸਨੇ ਕਿਹਾ, “ਇੱਕ ਬੁੱਢੇ ਨੇ ਚੋਗਾ ਪਾਇਆ ਹੋਇਆ ਆ ਰਿਹਾ ਹੈ।” ਤਦ ਸ਼ਾਊਲ ਨੂੰ ਪਤਾ ਲੱਗਾ ਕਿ ਇਹ ਸਮੂਏਲ ਹੈ, ਅਤੇ ਉਸ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ।

1 Samuel 28:14 (UKJV) And he said unto her, What form is he of? And she said, An old man comes up; and he is covered with a mantle. And Saul perceived that it was Samuel, and he stooped with his face to the ground, and bowed himself.

12ਜਦੋਂ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਹ ਉੱਚੀ ਆਵਾਜ਼ ਵਿੱਚ ਚਿੱਲਾਈ ਉਸਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਕਿਉਂ ਧੋਖਾ ਦਿੱਤਾ ਹੈ? ਤੂੰ ਸ਼ਾਊਲ ਹੈ!”

13ਰਾਜੇ ਨੇ ਉਸ ਨੂੰ ਆਖਿਆ, “ਡਰ ਨਾ, ਤੂੰ ਕੀ ਵੇਖਿਆ?” ਔਰਤ ਨੇ ਕਿਹਾ, “ਮੈਂ ਧਰਤੀ ਵਿੱਚੋਂ ਇੱਕ ਦੇਵਤੇ ਨੂੰ ਨਿੱਕਲਦੇ ਵੇਖਦੀ ਹਾਂ।”

14ਉਸ ਨੇ ਪੁੱਛਿਆ, “ਉਹ ਕਿਹੋ ਜਿਹਾ ਦਿਖਾਈ ਦਿੰਦਾ ਹੈ?” ਉਸਨੇ ਕਿਹਾ, “ਇੱਕ ਬੁੱਢੇ ਨੇ ਚੋਗਾ ਪਾਇਆ ਹੋਇਆ ਆ ਰਿਹਾ ਹੈ।” ਤਦ ਸ਼ਾਊਲ ਨੂੰ ਪਤਾ ਲੱਗਾ ਕਿ ਇਹ ਸਮੂਏਲ ਹੈ, ਅਤੇ ਉਸ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ।

15ਸਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਬੁਲਾ ਕੇ ਕਿਉਂ ਮੇਰੀ ਸ਼ਾਂਤੀ ਭੰਗ ਕਰ ਰਿਹਾ ਹੈ?” ਸ਼ਾਊਲ ਨੇ ਕਿਹਾ, “ਮੈਂ ਬਹੁਤ ਦੁਖੀ ਹਾਂ, ਫ਼ਲਿਸਤੀ ਮੇਰੇ ਨਾਲ ਲੜਦੇ ਹਨ, ਅਤੇ ਪਰਮੇਸ਼ਵਰ ਨੇ ਮੈਨੂੰ ਤਿਆਗ ਦਿੱਤਾ ਹੈ। ਉਹ ਹੁਣ ਮੈਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਤਾਂ ਨਬੀਆਂ ਰਾਹੀ ਅਤੇ ਨਾ ਹੀ ਸੁਪਨਿਆਂ ਰਾਹੀ। ਇਸ ਲਈ ਮੈਂ ਤੁਹਾਨੂੰ ਮੇਰੇ ਲਈ ਬੁਲਾਇਆ ਹੈ ਤਾਂ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ।”

16ਸਮੂਏਲ ਨੇ ਕਿਹਾ, “ਤੁਸੀਂ ਮੇਰੇ ਕੋਲੋ ਕਿਉਂ ਪੁੱਛਦੇ ਹੋ, ਜਦੋਂ ਕਿ ਯਾਹਵੇਹ ਨੇ ਤੈਨੂੰ ਤਿਆਗ ਦਿੱਤਾ ਹੈ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.