11ਤਦ ਉਸ ਔਰਤ ਨੇ ਪੁੱਛਿਆ, “ਮੈਂ ਤੇਰੇ ਲਈ ਕਿਸ ਨੂੰ ਬੁਲਾਵਾਂ?” ਉਸਨੇ ਕਿਹਾ, “ਸਮੂਏਲ ਨੂੰ ਲਿਆਓ।”
12ਜਦੋਂ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਹ ਉੱਚੀ ਆਵਾਜ਼ ਵਿੱਚ ਚਿੱਲਾਈ ਉਸਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਕਿਉਂ ਧੋਖਾ ਦਿੱਤਾ ਹੈ? ਤੂੰ ਸ਼ਾਊਲ ਹੈ!”
13ਰਾਜੇ ਨੇ ਉਸ ਨੂੰ ਆਖਿਆ, “ਡਰ ਨਾ, ਤੂੰ ਕੀ ਵੇਖਿਆ?” ਔਰਤ ਨੇ ਕਿਹਾ, “ਮੈਂ ਧਰਤੀ ਵਿੱਚੋਂ ਇੱਕ ਦੇਵਤੇ ਨੂੰ ਨਿੱਕਲਦੇ ਵੇਖਦੀ ਹਾਂ।”
14ਉਸ ਨੇ ਪੁੱਛਿਆ, “ਉਹ ਕਿਹੋ ਜਿਹਾ ਦਿਖਾਈ ਦਿੰਦਾ ਹੈ?” ਉਸਨੇ ਕਿਹਾ, “ਇੱਕ ਬੁੱਢੇ ਨੇ ਚੋਗਾ ਪਾਇਆ ਹੋਇਆ ਆ ਰਿਹਾ ਹੈ।” ਤਦ ਸ਼ਾਊਲ ਨੂੰ ਪਤਾ ਲੱਗਾ ਕਿ ਇਹ ਸਮੂਏਲ ਹੈ, ਅਤੇ ਉਸ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ।
15ਸਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਬੁਲਾ ਕੇ ਕਿਉਂ ਮੇਰੀ ਸ਼ਾਂਤੀ ਭੰਗ ਕਰ ਰਿਹਾ ਹੈ?” ਸ਼ਾਊਲ ਨੇ ਕਿਹਾ, “ਮੈਂ ਬਹੁਤ ਦੁਖੀ ਹਾਂ, ਫ਼ਲਿਸਤੀ ਮੇਰੇ ਨਾਲ ਲੜਦੇ ਹਨ, ਅਤੇ ਪਰਮੇਸ਼ਵਰ ਨੇ ਮੈਨੂੰ ਤਿਆਗ ਦਿੱਤਾ ਹੈ। ਉਹ ਹੁਣ ਮੈਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਤਾਂ ਨਬੀਆਂ ਰਾਹੀ ਅਤੇ ਨਾ ਹੀ ਸੁਪਨਿਆਂ ਰਾਹੀ। ਇਸ ਲਈ ਮੈਂ ਤੁਹਾਨੂੰ ਮੇਰੇ ਲਈ ਬੁਲਾਇਆ ਹੈ ਤਾਂ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ।”