3ਪਰਮੇਸ਼ਵਰ ਦਾ ਦੀਵਾ ਅਜੇ ਬੁਝਿਆ ਨਹੀਂ ਸੀ ਅਤੇ ਸਮੂਏਲ ਯਾਹਵੇਹ ਦੇ ਘਰ ਵਿੱਚ ਲੇਟਿਆ ਹੋਇਆ ਸੀ, ਜਿੱਥੇ ਪਰਮੇਸ਼ਵਰ ਦਾ ਸੰਦੂਕ ਸੀ।
4ਤਦ ਯਾਹਵੇਹ ਨੇ ਸਮੂਏਲ ਨੂੰ ਬੁਲਾਇਆ। ਸਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”
5ਅਤੇ ਉਹ ਏਲੀ ਕੋਲ ਭੱਜਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।” ਪਰ ਏਲੀ ਨੇ ਕਿਹਾ, “ਮੈਂ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।” ਇਸ ਲਈ ਉਹ ਜਾ ਕੇ ਲੇਟ ਗਿਆ।
6ਫੇਰ ਯਾਹਵੇਹ ਨੇ ਬੁਲਾਇਆ, “ਸਮੂਏਲ!” ਤਦ ਉਹ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।” ਏਲੀ ਨੇ ਕਿਹਾ, “ਹੇ ਮੇਰੇ ਪੁੱਤਰ ਮੈਂ ਤੈਨੂੰ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।”
7ਪਰ ਸਮੂਏਲ ਅਜੇ ਤੱਕ ਯਾਹਵੇਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਾਹਵੇਹ ਦਾ ਬਚਨ ਅਜੇ ਉਸ ਉੱਤੇ ਪ੍ਰਗਟ ਹੋਇਆ ਸੀ।