1 ਸ਼ਮੂਏਲ 3

ਫੇਰ ਯਾਹਵੇਹ ਨੇ ਬੁਲਾਇਆ, “ਸਮੂਏਲ!” ਤਦ ਉਹ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।” ਏਲੀ ਨੇ ਕਿਹਾ, “ਹੇ ਮੇਰੇ ਪੁੱਤਰ ਮੈਂ ਤੈਨੂੰ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।”

1 Samuel 3:6 (UKJV) And the LORD called yet again, Samuel. And Samuel arose and went to Eli, and said, Here am I; for you did call me. And he answered, I called not, my son; lie down again.

4ਤਦ ਯਾਹਵੇਹ ਨੇ ਸਮੂਏਲ ਨੂੰ ਬੁਲਾਇਆ। ਸਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”

5ਅਤੇ ਉਹ ਏਲੀ ਕੋਲ ਭੱਜਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।” ਪਰ ਏਲੀ ਨੇ ਕਿਹਾ, “ਮੈਂ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।” ਇਸ ਲਈ ਉਹ ਜਾ ਕੇ ਲੇਟ ਗਿਆ।

6ਫੇਰ ਯਾਹਵੇਹ ਨੇ ਬੁਲਾਇਆ, “ਸਮੂਏਲ!” ਤਦ ਉਹ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।” ਏਲੀ ਨੇ ਕਿਹਾ, “ਹੇ ਮੇਰੇ ਪੁੱਤਰ ਮੈਂ ਤੈਨੂੰ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।”

7ਪਰ ਸਮੂਏਲ ਅਜੇ ਤੱਕ ਯਾਹਵੇਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਾਹਵੇਹ ਦਾ ਬਚਨ ਅਜੇ ਉਸ ਉੱਤੇ ਪ੍ਰਗਟ ਹੋਇਆ ਸੀ।

8ਤੀਜੀ ਵਾਰ ਯਾਹਵੇਹ ਨੇ ਬੁਲਾਇਆ, “ਸਮੂਏਲ!” ਸਮੂਏਲ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।” ਤਦ ਏਲੀ ਨੇ ਜਾਣ ਲਿਆ ਕਿ ਯਾਹਵੇਹ ਮੁੰਡੇ ਨੂੰ ਬੁਲਾ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.