29ਅਤੇ ਉਹਨਾਂ ਕੋਲ ਜੋ ਰਾਕਾਲ ਵਿੱਚ ਸਨ ਅਤੇ ਉਹਨਾਂ ਕੋਲ ਜੋ ਯਰਹਮਿਏਲੀਆਂ ਦੇ ਸ਼ਹਿਰਾਂ ਵਿੱਚ ਅਤੇ ਉਹਨਾਂ ਕੋਲ ਜੋ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ
30ਉਹਨਾਂ ਕੋਲ ਜੋ ਹੋਰਮਾਹ ਵਿੱਚ ਸਨ, ਉਹਨਾਂ ਕੋਲ ਜੋ ਬੋਰਾਸ਼ਾਨ ਵਿੱਚ ਸਨ ਅਤੇ ਉਹਨਾਂ ਕੋਲ ਜੋ ਅਤਾਕ ਵਿੱਚ ਸਨ।
31ਅਤੇ ਉਹਨਾਂ ਕੋਲ ਜੋ ਹੇਬਰੋਨ ਵਿੱਚ ਸਨ ਅਤੇ ਉਹਨਾਂ ਸਭਨਾਂ ਥਾਵਾਂ ਵਿੱਚ ਜਿੱਥੇ-ਜਿੱਥੇ ਦਾਵੀਦ ਅਤੇ ਉਸਦੇ ਆਦਮੀ ਫਿਰਦੇ ਰਹੇ ਸਨ।