1 ਸ਼ਮੂਏਲ 30

ਦਾਵੀਦ ਦੀਆਂ ਦੋ ਪਤਨੀਆਂ ਯਿਜ਼ਰਏਲ ਅਹੀਨੋਅਮ ਅਤੇ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ ਨੂੰ ਵੀ ਗੁਲਾਮ ਬਣਾ ਲਿਆ ਗਿਆ ਸੀ।

1 Samuel 30:5 (UKJV) And David's two wives were taken captives, Ahinoam the Jezreelitess, and Abigail the wife of Nabal the Carmelite.

3ਜਦੋਂ ਦਾਵੀਦ ਅਤੇ ਉਸ ਦੇ ਆਦਮੀ ਸਿਕਲਗ ਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਉਹ ਅੱਗ ਨਾਲ ਸੜਿਆ ਹੋਇਆ ਹੈ ਅਤੇ ਉਹਨਾਂ ਦੀਆਂ ਪਤਨੀਆਂ ਅਤੇ ਧੀਆਂ ਪੁੱਤਰਾਂ ਨੂੰ ਗੁਲਾਮ ਬਣਾ ਲਿਆ ਗਿਆ ਹੈ।

4ਤਾਂ ਦਾਵੀਦ ਅਤੇ ਉਸ ਦੇ ਆਦਮੀ ਉੱਚੀ-ਉੱਚੀ ਰੋਏ ਜੋ ਹੋਰ ਰੋਣ ਦਾ ਉਹਨਾਂ ਵਿੱਚ ਬਲ ਨਾ ਰਿਹਾ।

5ਦਾਵੀਦ ਦੀਆਂ ਦੋ ਪਤਨੀਆਂ ਯਿਜ਼ਰਏਲ ਅਹੀਨੋਅਮ ਅਤੇ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ ਨੂੰ ਵੀ ਗੁਲਾਮ ਬਣਾ ਲਿਆ ਗਿਆ ਸੀ।

6ਦਾਵੀਦ ਬਹੁਤ ਦੁਖੀ ਹੋਇਆ ਕਿਉਂਕਿ ਉਹ ਲੋਕ ਉਸ ਨੂੰ ਪੱਥਰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਹਰ ਇੱਕ ਆਪਣੇ ਪੁੱਤਰਾਂ ਅਤੇ ਧੀਆਂ ਦੇ ਕਾਰਨ ਬਹੁਤ ਦੁਖੀ ਸਨ। ਪਰ ਦਾਵੀਦ ਨੇ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਯਾਦ ਕਰਕੇ ਆਪਣੇ ਆਪ ਨੂੰ ਤਕੜਾ ਕੀਤਾ।

7ਤਦ ਦਾਵੀਦ ਨੇ ਅਹੀਮਲੇਕ ਦੇ ਪੁੱਤਰ ਅਬੀਯਾਥਰ ਜਾਜਕ ਨੂੰ ਆਖਿਆ, ਮੇਰੇ ਕੋਲ ਏਫ਼ੋਦ ਲਿਆ। ਅਬੀਯਾਥਰ ਉਸ ਕੋਲ ਏਫ਼ੋਦ ਲਿਆਇਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.