1 ਸ਼ਮੂਏਲ 30

ਦਾਵੀਦ ਬਹੁਤ ਦੁਖੀ ਹੋਇਆ ਕਿਉਂਕਿ ਉਹ ਲੋਕ ਉਸ ਨੂੰ ਪੱਥਰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਹਰ ਇੱਕ ਆਪਣੇ ਪੁੱਤਰਾਂ ਅਤੇ ਧੀਆਂ ਦੇ ਕਾਰਨ ਬਹੁਤ ਦੁਖੀ ਸਨ। ਪਰ ਦਾਵੀਦ ਨੇ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਯਾਦ ਕਰਕੇ ਆਪਣੇ ਆਪ ਨੂੰ ਤਕੜਾ ਕੀਤਾ।

1 Samuel 30:6 (UKJV) And David was greatly distressed; for the people spoke of stoning him, because the soul of all the people was grieved, every man for his sons and for his daughters: but David encouraged himself in the LORD his God.

4ਤਾਂ ਦਾਵੀਦ ਅਤੇ ਉਸ ਦੇ ਆਦਮੀ ਉੱਚੀ-ਉੱਚੀ ਰੋਏ ਜੋ ਹੋਰ ਰੋਣ ਦਾ ਉਹਨਾਂ ਵਿੱਚ ਬਲ ਨਾ ਰਿਹਾ।

5ਦਾਵੀਦ ਦੀਆਂ ਦੋ ਪਤਨੀਆਂ ਯਿਜ਼ਰਏਲ ਅਹੀਨੋਅਮ ਅਤੇ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ ਨੂੰ ਵੀ ਗੁਲਾਮ ਬਣਾ ਲਿਆ ਗਿਆ ਸੀ।

6ਦਾਵੀਦ ਬਹੁਤ ਦੁਖੀ ਹੋਇਆ ਕਿਉਂਕਿ ਉਹ ਲੋਕ ਉਸ ਨੂੰ ਪੱਥਰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਹਰ ਇੱਕ ਆਪਣੇ ਪੁੱਤਰਾਂ ਅਤੇ ਧੀਆਂ ਦੇ ਕਾਰਨ ਬਹੁਤ ਦੁਖੀ ਸਨ। ਪਰ ਦਾਵੀਦ ਨੇ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਯਾਦ ਕਰਕੇ ਆਪਣੇ ਆਪ ਨੂੰ ਤਕੜਾ ਕੀਤਾ।

7ਤਦ ਦਾਵੀਦ ਨੇ ਅਹੀਮਲੇਕ ਦੇ ਪੁੱਤਰ ਅਬੀਯਾਥਰ ਜਾਜਕ ਨੂੰ ਆਖਿਆ, ਮੇਰੇ ਕੋਲ ਏਫ਼ੋਦ ਲਿਆ। ਅਬੀਯਾਥਰ ਉਸ ਕੋਲ ਏਫ਼ੋਦ ਲਿਆਇਆ,

8ਅਤੇ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਇਸ ਦਲ ਦਾ ਪਿੱਛਾ ਕਰਾਂ? ਕੀ ਮੈਂ ਉਹਨਾਂ ਕੋਲ ਪਹੁੰਚਾਂਗਾ ਜਾ ਨਹੀਂ?” ਉਸਨੇ ਜਵਾਬ ਦਿੱਤਾ, “ਉਹਨਾਂ ਦਾ ਪਿੱਛਾ ਕਰ, ਤੂੰ ਨਿਸ਼ਚਤ ਤੌਰ ਤੇ ਉਹਨਾਂ ਕੋਲ ਪਹੁੰਚੇਗਾ ਅਤੇ ਸੱਚ-ਮੁੱਚ ਉਹਨਾਂ ਨੂੰ ਛੁਡਾ ਲਵੇਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.