1 ਸ਼ਮੂਏਲ 30

ਅਤੇ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਇਸ ਦਲ ਦਾ ਪਿੱਛਾ ਕਰਾਂ? ਕੀ ਮੈਂ ਉਹਨਾਂ ਕੋਲ ਪਹੁੰਚਾਂਗਾ ਜਾ ਨਹੀਂ?” ਉਸਨੇ ਜਵਾਬ ਦਿੱਤਾ, “ਉਹਨਾਂ ਦਾ ਪਿੱਛਾ ਕਰ, ਤੂੰ ਨਿਸ਼ਚਤ ਤੌਰ ਤੇ ਉਹਨਾਂ ਕੋਲ ਪਹੁੰਚੇਗਾ ਅਤੇ ਸੱਚ-ਮੁੱਚ ਉਹਨਾਂ ਨੂੰ ਛੁਡਾ ਲਵੇਂਗਾ।”

1 Samuel 30:8 (UKJV) And David enquired at the LORD, saying, Shall I pursue after this troop? shall I overtake them? And he answered him, Pursue: for you shall surely overtake them, and without fail recover all.

6ਦਾਵੀਦ ਬਹੁਤ ਦੁਖੀ ਹੋਇਆ ਕਿਉਂਕਿ ਉਹ ਲੋਕ ਉਸ ਨੂੰ ਪੱਥਰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਹਰ ਇੱਕ ਆਪਣੇ ਪੁੱਤਰਾਂ ਅਤੇ ਧੀਆਂ ਦੇ ਕਾਰਨ ਬਹੁਤ ਦੁਖੀ ਸਨ। ਪਰ ਦਾਵੀਦ ਨੇ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਯਾਦ ਕਰਕੇ ਆਪਣੇ ਆਪ ਨੂੰ ਤਕੜਾ ਕੀਤਾ।

7ਤਦ ਦਾਵੀਦ ਨੇ ਅਹੀਮਲੇਕ ਦੇ ਪੁੱਤਰ ਅਬੀਯਾਥਰ ਜਾਜਕ ਨੂੰ ਆਖਿਆ, ਮੇਰੇ ਕੋਲ ਏਫ਼ੋਦ ਲਿਆ। ਅਬੀਯਾਥਰ ਉਸ ਕੋਲ ਏਫ਼ੋਦ ਲਿਆਇਆ,

8ਅਤੇ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਇਸ ਦਲ ਦਾ ਪਿੱਛਾ ਕਰਾਂ? ਕੀ ਮੈਂ ਉਹਨਾਂ ਕੋਲ ਪਹੁੰਚਾਂਗਾ ਜਾ ਨਹੀਂ?” ਉਸਨੇ ਜਵਾਬ ਦਿੱਤਾ, “ਉਹਨਾਂ ਦਾ ਪਿੱਛਾ ਕਰ, ਤੂੰ ਨਿਸ਼ਚਤ ਤੌਰ ਤੇ ਉਹਨਾਂ ਕੋਲ ਪਹੁੰਚੇਗਾ ਅਤੇ ਸੱਚ-ਮੁੱਚ ਉਹਨਾਂ ਨੂੰ ਛੁਡਾ ਲਵੇਂਗਾ।”

9ਦਾਵੀਦ ਅਤੇ ਉਸ ਦੇ ਨਾਲ ਛੇ ਸੌ ਮਨੁੱਖ ਬੇਸੋਰ ਘਾਟੀ ਵਿੱਚ ਆਏ, ਜਿੱਥੇ ਕੁਝ ਪਿੱਛੇ ਰਹਿ ਗਏ।

10ਦਾਵੀਦ ਨੇ ਉਹਨਾਂ ਦੋ ਸੌ ਆਦਮੀਆਂ ਨੂੰ ਉੱਥੇ ਛੱਡ ਦਿੱਤਾ ਕਿਉਂਕਿ ਉਹ ਥੱਕ ਗਏ ਸਨ ਅਤੇ ਬੇਸੋਰ ਨਦੀ ਨੂੰ ਪਾਰ ਨਹੀਂ ਕਰ ਸਕਦੇ ਸਨ। ਪਰ ਦਾਵੀਦ ਆਪਣੇ ਬਾਕੀ ਦੇ ਚਾਰ ਸੌ ਸਾਥੀਆਂ ਸਮੇਤ ਅੱਗੇ ਵਧਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.