8ਅਤੇ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਇਸ ਦਲ ਦਾ ਪਿੱਛਾ ਕਰਾਂ? ਕੀ ਮੈਂ ਉਹਨਾਂ ਕੋਲ ਪਹੁੰਚਾਂਗਾ ਜਾ ਨਹੀਂ?” ਉਸਨੇ ਜਵਾਬ ਦਿੱਤਾ, “ਉਹਨਾਂ ਦਾ ਪਿੱਛਾ ਕਰ, ਤੂੰ ਨਿਸ਼ਚਤ ਤੌਰ ਤੇ ਉਹਨਾਂ ਕੋਲ ਪਹੁੰਚੇਗਾ ਅਤੇ ਸੱਚ-ਮੁੱਚ ਉਹਨਾਂ ਨੂੰ ਛੁਡਾ ਲਵੇਂਗਾ।”
9ਦਾਵੀਦ ਅਤੇ ਉਸ ਦੇ ਨਾਲ ਛੇ ਸੌ ਮਨੁੱਖ ਬੇਸੋਰ ਘਾਟੀ ਵਿੱਚ ਆਏ, ਜਿੱਥੇ ਕੁਝ ਪਿੱਛੇ ਰਹਿ ਗਏ।
10ਦਾਵੀਦ ਨੇ ਉਹਨਾਂ ਦੋ ਸੌ ਆਦਮੀਆਂ ਨੂੰ ਉੱਥੇ ਛੱਡ ਦਿੱਤਾ ਕਿਉਂਕਿ ਉਹ ਥੱਕ ਗਏ ਸਨ ਅਤੇ ਬੇਸੋਰ ਨਦੀ ਨੂੰ ਪਾਰ ਨਹੀਂ ਕਰ ਸਕਦੇ ਸਨ। ਪਰ ਦਾਵੀਦ ਆਪਣੇ ਬਾਕੀ ਦੇ ਚਾਰ ਸੌ ਸਾਥੀਆਂ ਸਮੇਤ ਅੱਗੇ ਵਧਿਆ।
11ਉਹਨਾਂ ਨੂੰ ਇੱਕ ਖੇਤ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ ਅਤੇ ਉਹ ਉਸ ਨੂੰ ਦਾਵੀਦ ਕੋਲ ਲੈ ਆਏ। ਉਹਨਾਂ ਨੇ ਉਸਨੂੰ ਪੀਣ ਲਈ ਪਾਣੀ ਅਤੇ ਖਾਣ ਲਈ ਭੋਜਨ ਦਿੱਤਾ।
12ਦੱਬੇ ਹੋਏ ਹੰਜੀਰਾਂ ਦੀ ਪਿੰਨੀ ਦਾ ਹਿੱਸਾ ਅਤੇ ਸੌਗੀ ਦੇ ਦੋ ਗੁੱਛੇ ਦਿੱਤੇ। ਜਦੋਂ ਉਸਨੇ ਖਾਦਾ ਤਾਂ ਉਸਦੇ ਵਿੱਚ ਜਾਨ ਆ ਗਈ, ਕਿਉਂਕਿ ਉਸਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਨਾ ਕੁਝ ਖਾਧਾ ਅਤੇ ਨਾ ਪਾਣੀ ਪੀਤਾ ਸੀ।