1 ਸ਼ਮੂਏਲ 30

ਦੱਬੇ ਹੋਏ ਹੰਜੀਰਾਂ ਦੀ ਪਿੰਨੀ ਦਾ ਹਿੱਸਾ ਅਤੇ ਸੌਗੀ ਦੇ ਦੋ ਗੁੱਛੇ ਦਿੱਤੇ। ਜਦੋਂ ਉਸਨੇ ਖਾਦਾ ਤਾਂ ਉਸਦੇ ਵਿੱਚ ਜਾਨ ਆ ਗਈ, ਕਿਉਂਕਿ ਉਸਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਨਾ ਕੁਝ ਖਾਧਾ ਅਤੇ ਨਾ ਪਾਣੀ ਪੀਤਾ ਸੀ।

1 Samuel 30:12 (UKJV) And they gave him a piece of a cake of figs, and two clusters of raisins: and when he had eaten, his spirit came again to him: for he had eaten no bread, nor drunk any water, three days and three nights.

10ਦਾਵੀਦ ਨੇ ਉਹਨਾਂ ਦੋ ਸੌ ਆਦਮੀਆਂ ਨੂੰ ਉੱਥੇ ਛੱਡ ਦਿੱਤਾ ਕਿਉਂਕਿ ਉਹ ਥੱਕ ਗਏ ਸਨ ਅਤੇ ਬੇਸੋਰ ਨਦੀ ਨੂੰ ਪਾਰ ਨਹੀਂ ਕਰ ਸਕਦੇ ਸਨ। ਪਰ ਦਾਵੀਦ ਆਪਣੇ ਬਾਕੀ ਦੇ ਚਾਰ ਸੌ ਸਾਥੀਆਂ ਸਮੇਤ ਅੱਗੇ ਵਧਿਆ।

11ਉਹਨਾਂ ਨੂੰ ਇੱਕ ਖੇਤ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ ਅਤੇ ਉਹ ਉਸ ਨੂੰ ਦਾਵੀਦ ਕੋਲ ਲੈ ਆਏ। ਉਹਨਾਂ ਨੇ ਉਸਨੂੰ ਪੀਣ ਲਈ ਪਾਣੀ ਅਤੇ ਖਾਣ ਲਈ ਭੋਜਨ ਦਿੱਤਾ।

12ਦੱਬੇ ਹੋਏ ਹੰਜੀਰਾਂ ਦੀ ਪਿੰਨੀ ਦਾ ਹਿੱਸਾ ਅਤੇ ਸੌਗੀ ਦੇ ਦੋ ਗੁੱਛੇ ਦਿੱਤੇ। ਜਦੋਂ ਉਸਨੇ ਖਾਦਾ ਤਾਂ ਉਸਦੇ ਵਿੱਚ ਜਾਨ ਆ ਗਈ, ਕਿਉਂਕਿ ਉਸਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਨਾ ਕੁਝ ਖਾਧਾ ਅਤੇ ਨਾ ਪਾਣੀ ਪੀਤਾ ਸੀ।

13ਦਾਵੀਦ ਨੇ ਉਸ ਨੂੰ ਪੁੱਛਿਆ, “ਤੂੰ ਕਿਸ ਦਾ ਬੰਦਾ ਹੈ? ਤੂੰ ਕਿੱਥੋਂ ਆਇਆ ਹੈ?” ਉਸ ਨੇ ਆਖਿਆ, “ਮੈਂ ਇੱਕ ਮਿਸਰੀ ਹਾਂ, ਇੱਕ ਅਮਾਲੇਕੀ ਦਾ ਗੁਲਾਮ ਹਾਂ। ਜਦੋਂ ਮੈਂ ਤਿੰਨ ਦਿਨ ਪਹਿਲਾਂ ਬਿਮਾਰ ਹੋ ਗਿਆ ਤਾਂ ਮੇਰੇ ਮਾਲਕ ਨੇ ਮੈਨੂੰ ਛੱਡ ਦਿੱਤਾ।

14ਅਸੀਂ ਕਰੇਤੀਆਂ ਦੇ ਨੇਗੇਵ ਉੱਤੇ, ਯਹੂਦਾਹ ਦੇ ਕੁਝ ਇਲਾਕੇ ਅਤੇ ਕਾਲੇਬ ਦੇ ਨੇਗੇਵ ਉੱਤੇ ਲੁੱਟ ਮਾਰ ਕੀਤੀ ਅਤੇ ਅਸੀਂ ਸਿਕਲਗ ਨੂੰ ਸਾੜ ਦਿੱਤਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.