11ਉਹਨਾਂ ਨੂੰ ਇੱਕ ਖੇਤ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ ਅਤੇ ਉਹ ਉਸ ਨੂੰ ਦਾਵੀਦ ਕੋਲ ਲੈ ਆਏ। ਉਹਨਾਂ ਨੇ ਉਸਨੂੰ ਪੀਣ ਲਈ ਪਾਣੀ ਅਤੇ ਖਾਣ ਲਈ ਭੋਜਨ ਦਿੱਤਾ।
12ਦੱਬੇ ਹੋਏ ਹੰਜੀਰਾਂ ਦੀ ਪਿੰਨੀ ਦਾ ਹਿੱਸਾ ਅਤੇ ਸੌਗੀ ਦੇ ਦੋ ਗੁੱਛੇ ਦਿੱਤੇ। ਜਦੋਂ ਉਸਨੇ ਖਾਦਾ ਤਾਂ ਉਸਦੇ ਵਿੱਚ ਜਾਨ ਆ ਗਈ, ਕਿਉਂਕਿ ਉਸਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਨਾ ਕੁਝ ਖਾਧਾ ਅਤੇ ਨਾ ਪਾਣੀ ਪੀਤਾ ਸੀ।
13ਦਾਵੀਦ ਨੇ ਉਸ ਨੂੰ ਪੁੱਛਿਆ, “ਤੂੰ ਕਿਸ ਦਾ ਬੰਦਾ ਹੈ? ਤੂੰ ਕਿੱਥੋਂ ਆਇਆ ਹੈ?” ਉਸ ਨੇ ਆਖਿਆ, “ਮੈਂ ਇੱਕ ਮਿਸਰੀ ਹਾਂ, ਇੱਕ ਅਮਾਲੇਕੀ ਦਾ ਗੁਲਾਮ ਹਾਂ। ਜਦੋਂ ਮੈਂ ਤਿੰਨ ਦਿਨ ਪਹਿਲਾਂ ਬਿਮਾਰ ਹੋ ਗਿਆ ਤਾਂ ਮੇਰੇ ਮਾਲਕ ਨੇ ਮੈਨੂੰ ਛੱਡ ਦਿੱਤਾ।
14ਅਸੀਂ ਕਰੇਤੀਆਂ ਦੇ ਨੇਗੇਵ ਉੱਤੇ, ਯਹੂਦਾਹ ਦੇ ਕੁਝ ਇਲਾਕੇ ਅਤੇ ਕਾਲੇਬ ਦੇ ਨੇਗੇਵ ਉੱਤੇ ਲੁੱਟ ਮਾਰ ਕੀਤੀ ਅਤੇ ਅਸੀਂ ਸਿਕਲਗ ਨੂੰ ਸਾੜ ਦਿੱਤਾ।”
15ਦਾਵੀਦ ਨੇ ਉਸ ਨੂੰ ਪੁੱਛਿਆ, ਕੀ ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈ? ਉਸ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਮੈਨੂੰ ਜਾਨੋਂ ਨਹੀਂ ਮਾਰੋਗੇ ਅਤੇ ਨਾ ਹੀ ਮੈਨੂੰ ਮੇਰੇ ਮਾਲਕ ਦੇ ਹਵਾਲੇ ਕਰੋਗੇ ਤਾਂ ਮੈਂ ਤੁਹਾਨੂੰ ਉਹਨਾਂ ਕੋਲ ਪਹੁੰਚਾਵਾਂਗਾ।”