1 ਸ਼ਮੂਏਲ 30

ਦਾਵੀਦ ਨੇ ਉਸ ਨੂੰ ਪੁੱਛਿਆ, ਕੀ ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈ? ਉਸ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਮੈਨੂੰ ਜਾਨੋਂ ਨਹੀਂ ਮਾਰੋਗੇ ਅਤੇ ਨਾ ਹੀ ਮੈਨੂੰ ਮੇਰੇ ਮਾਲਕ ਦੇ ਹਵਾਲੇ ਕਰੋਗੇ ਤਾਂ ਮੈਂ ਤੁਹਾਨੂੰ ਉਹਨਾਂ ਕੋਲ ਪਹੁੰਚਾਵਾਂਗਾ।”

1 Samuel 30:15 (UKJV) And David said to him, Can you bring me down to this company? And he said, Swear unto me by God, that you will neither kill me, nor deliver me into the hands of my master, and I will bring you down to this company.

13ਦਾਵੀਦ ਨੇ ਉਸ ਨੂੰ ਪੁੱਛਿਆ, “ਤੂੰ ਕਿਸ ਦਾ ਬੰਦਾ ਹੈ? ਤੂੰ ਕਿੱਥੋਂ ਆਇਆ ਹੈ?” ਉਸ ਨੇ ਆਖਿਆ, “ਮੈਂ ਇੱਕ ਮਿਸਰੀ ਹਾਂ, ਇੱਕ ਅਮਾਲੇਕੀ ਦਾ ਗੁਲਾਮ ਹਾਂ। ਜਦੋਂ ਮੈਂ ਤਿੰਨ ਦਿਨ ਪਹਿਲਾਂ ਬਿਮਾਰ ਹੋ ਗਿਆ ਤਾਂ ਮੇਰੇ ਮਾਲਕ ਨੇ ਮੈਨੂੰ ਛੱਡ ਦਿੱਤਾ।

14ਅਸੀਂ ਕਰੇਤੀਆਂ ਦੇ ਨੇਗੇਵ ਉੱਤੇ, ਯਹੂਦਾਹ ਦੇ ਕੁਝ ਇਲਾਕੇ ਅਤੇ ਕਾਲੇਬ ਦੇ ਨੇਗੇਵ ਉੱਤੇ ਲੁੱਟ ਮਾਰ ਕੀਤੀ ਅਤੇ ਅਸੀਂ ਸਿਕਲਗ ਨੂੰ ਸਾੜ ਦਿੱਤਾ।”

15ਦਾਵੀਦ ਨੇ ਉਸ ਨੂੰ ਪੁੱਛਿਆ, ਕੀ ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈ? ਉਸ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਮੈਨੂੰ ਜਾਨੋਂ ਨਹੀਂ ਮਾਰੋਗੇ ਅਤੇ ਨਾ ਹੀ ਮੈਨੂੰ ਮੇਰੇ ਮਾਲਕ ਦੇ ਹਵਾਲੇ ਕਰੋਗੇ ਤਾਂ ਮੈਂ ਤੁਹਾਨੂੰ ਉਹਨਾਂ ਕੋਲ ਪਹੁੰਚਾਵਾਂਗਾ।”

16ਉਹ ਦਾਵੀਦ ਨੂੰ ਹੇਠਾਂ ਲੈ ਗਿਆ ਅਤੇ ਉਹ ਉੱਥੇ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਉਹ ਖਾਂਦੇ-ਪੀਂਦੇ ਅਤੇ ਮੌਜ-ਮਸਤੀ ਕਰਦੇ ਸਨ ਕਿਉਂਕਿ ਉਹਨਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਤੋਂ ਢੇਰ ਸਾਰੀ ਲੁੱਟ ਕੀਤੀ ਸੀ।

17ਦਾਵੀਦ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਸਰੇ ਦਿਨ ਸ਼ਾਮ ਤੱਕ ਉਹਨਾਂ ਨਾਲ ਲੜਦਾ ਰਿਹਾ ਅਤੇ ਉਹਨਾਂ ਵਿੱਚੋਂ ਚਾਰ ਸੌ ਜੁਆਨਾਂ ਤੋਂ ਬਿਨਾ ਜਿਹੜੇ ਊਠਾਂ ਉੱਤੇ ਸਵਾਰ ਹੋ ਕੇ ਭੱਜ ਗਏ ਸਨ, ਉਹਨਾਂ ਤੋਂ ਇਲਾਵਾ ਹੋਰ ਕੋਈ ਨਾ ਬਚਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.