1 ਸ਼ਮੂਏਲ 30

ਦਾਵੀਦ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਸਰੇ ਦਿਨ ਸ਼ਾਮ ਤੱਕ ਉਹਨਾਂ ਨਾਲ ਲੜਦਾ ਰਿਹਾ ਅਤੇ ਉਹਨਾਂ ਵਿੱਚੋਂ ਚਾਰ ਸੌ ਜੁਆਨਾਂ ਤੋਂ ਬਿਨਾ ਜਿਹੜੇ ਊਠਾਂ ਉੱਤੇ ਸਵਾਰ ਹੋ ਕੇ ਭੱਜ ਗਏ ਸਨ, ਉਹਨਾਂ ਤੋਂ ਇਲਾਵਾ ਹੋਰ ਕੋਈ ਨਾ ਬਚਿਆ।

1 Samuel 30:17 (UKJV) And David stroke them from the twilight even unto the evening of the next day: and there escaped not a man of them, save four hundred young men, which rode upon camels, and fled.

15ਦਾਵੀਦ ਨੇ ਉਸ ਨੂੰ ਪੁੱਛਿਆ, ਕੀ ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈ? ਉਸ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਮੈਨੂੰ ਜਾਨੋਂ ਨਹੀਂ ਮਾਰੋਗੇ ਅਤੇ ਨਾ ਹੀ ਮੈਨੂੰ ਮੇਰੇ ਮਾਲਕ ਦੇ ਹਵਾਲੇ ਕਰੋਗੇ ਤਾਂ ਮੈਂ ਤੁਹਾਨੂੰ ਉਹਨਾਂ ਕੋਲ ਪਹੁੰਚਾਵਾਂਗਾ।”

16ਉਹ ਦਾਵੀਦ ਨੂੰ ਹੇਠਾਂ ਲੈ ਗਿਆ ਅਤੇ ਉਹ ਉੱਥੇ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਉਹ ਖਾਂਦੇ-ਪੀਂਦੇ ਅਤੇ ਮੌਜ-ਮਸਤੀ ਕਰਦੇ ਸਨ ਕਿਉਂਕਿ ਉਹਨਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਤੋਂ ਢੇਰ ਸਾਰੀ ਲੁੱਟ ਕੀਤੀ ਸੀ।

17ਦਾਵੀਦ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਸਰੇ ਦਿਨ ਸ਼ਾਮ ਤੱਕ ਉਹਨਾਂ ਨਾਲ ਲੜਦਾ ਰਿਹਾ ਅਤੇ ਉਹਨਾਂ ਵਿੱਚੋਂ ਚਾਰ ਸੌ ਜੁਆਨਾਂ ਤੋਂ ਬਿਨਾ ਜਿਹੜੇ ਊਠਾਂ ਉੱਤੇ ਸਵਾਰ ਹੋ ਕੇ ਭੱਜ ਗਏ ਸਨ, ਉਹਨਾਂ ਤੋਂ ਇਲਾਵਾ ਹੋਰ ਕੋਈ ਨਾ ਬਚਿਆ।

18ਦਾਵੀਦ ਨੇ ਉਹ ਸਭ ਕੁਝ ਵਾਪਸ ਲਿਆ ਜੋ ਅਮਾਲੇਕੀ ਨਾਲ ਲੈ ਗਏ ਦਾਵੀਦ ਨੇ ਸਭ ਕੁਝ ਛੁਡਾ ਲਿਆ ਆਪਣੀਆਂ ਦੋ ਪਤਨੀਆਂ ਨੂੰ ਵੀ ਛੁਡਾ ਲਿਆ।

19ਉਹਨਾਂ ਦੀ ਕਿਸੇ ਵਸਤੂ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤਰ, ਨਾ ਲੁੱਟ ਨਾ ਕੋਈ ਵਸਤੂ ਜੋ ਉਹਨਾਂ ਆਪਣੇ ਲਈ ਲੁੱਟੀ ਸੀ, ਦਾਵੀਦ ਨੇ ਸਭ ਕੁਝ ਮੋੜ ਲਿਆਂਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.