1 ਸ਼ਮੂਏਲ 30

ਉਹ ਦਾਵੀਦ ਨੂੰ ਹੇਠਾਂ ਲੈ ਗਿਆ ਅਤੇ ਉਹ ਉੱਥੇ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਉਹ ਖਾਂਦੇ-ਪੀਂਦੇ ਅਤੇ ਮੌਜ-ਮਸਤੀ ਕਰਦੇ ਸਨ ਕਿਉਂਕਿ ਉਹਨਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਤੋਂ ਢੇਰ ਸਾਰੀ ਲੁੱਟ ਕੀਤੀ ਸੀ।

1 Samuel 30:16 (UKJV) And when he had brought him down, behold, they were spread abroad upon all the earth, eating and drinking, and dancing, because of all the great spoil that they had taken out of the land of the Philistines, and out of the land of Judah.

14ਅਸੀਂ ਕਰੇਤੀਆਂ ਦੇ ਨੇਗੇਵ ਉੱਤੇ, ਯਹੂਦਾਹ ਦੇ ਕੁਝ ਇਲਾਕੇ ਅਤੇ ਕਾਲੇਬ ਦੇ ਨੇਗੇਵ ਉੱਤੇ ਲੁੱਟ ਮਾਰ ਕੀਤੀ ਅਤੇ ਅਸੀਂ ਸਿਕਲਗ ਨੂੰ ਸਾੜ ਦਿੱਤਾ।”

15ਦਾਵੀਦ ਨੇ ਉਸ ਨੂੰ ਪੁੱਛਿਆ, ਕੀ ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈ? ਉਸ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਮੈਨੂੰ ਜਾਨੋਂ ਨਹੀਂ ਮਾਰੋਗੇ ਅਤੇ ਨਾ ਹੀ ਮੈਨੂੰ ਮੇਰੇ ਮਾਲਕ ਦੇ ਹਵਾਲੇ ਕਰੋਗੇ ਤਾਂ ਮੈਂ ਤੁਹਾਨੂੰ ਉਹਨਾਂ ਕੋਲ ਪਹੁੰਚਾਵਾਂਗਾ।”

16ਉਹ ਦਾਵੀਦ ਨੂੰ ਹੇਠਾਂ ਲੈ ਗਿਆ ਅਤੇ ਉਹ ਉੱਥੇ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਉਹ ਖਾਂਦੇ-ਪੀਂਦੇ ਅਤੇ ਮੌਜ-ਮਸਤੀ ਕਰਦੇ ਸਨ ਕਿਉਂਕਿ ਉਹਨਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਤੋਂ ਢੇਰ ਸਾਰੀ ਲੁੱਟ ਕੀਤੀ ਸੀ।

17ਦਾਵੀਦ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਸਰੇ ਦਿਨ ਸ਼ਾਮ ਤੱਕ ਉਹਨਾਂ ਨਾਲ ਲੜਦਾ ਰਿਹਾ ਅਤੇ ਉਹਨਾਂ ਵਿੱਚੋਂ ਚਾਰ ਸੌ ਜੁਆਨਾਂ ਤੋਂ ਬਿਨਾ ਜਿਹੜੇ ਊਠਾਂ ਉੱਤੇ ਸਵਾਰ ਹੋ ਕੇ ਭੱਜ ਗਏ ਸਨ, ਉਹਨਾਂ ਤੋਂ ਇਲਾਵਾ ਹੋਰ ਕੋਈ ਨਾ ਬਚਿਆ।

18ਦਾਵੀਦ ਨੇ ਉਹ ਸਭ ਕੁਝ ਵਾਪਸ ਲਿਆ ਜੋ ਅਮਾਲੇਕੀ ਨਾਲ ਲੈ ਗਏ ਦਾਵੀਦ ਨੇ ਸਭ ਕੁਝ ਛੁਡਾ ਲਿਆ ਆਪਣੀਆਂ ਦੋ ਪਤਨੀਆਂ ਨੂੰ ਵੀ ਛੁਡਾ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.