1 ਸ਼ਮੂਏਲ 4

ਜਦੋਂ ਏਲੀ ਨੇ ਵਿਰਲਾਪ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, ਇਹ ਕਿਹੋ ਜਿਹਾ ਰੌਲਾ ਪੈ ਰਿਹਾ ਹੈ? ਅਤੇ ਉਸ ਮਨੁੱਖ ਨੇ ਛੇਤੀ ਨਾਲ ਆ ਕੇ ਏਲੀ ਨੂੰ ਖ਼ਬਰ ਦਿੱਤੀ,

1 Samuel 4:14 (UKJV) And when Eli heard the noise of the crying, he said, What means the noise of this tumult? And the man came in hastily, and told Eli.

12ਉਸੇ ਦਿਨ ਇੱਕ ਬਿਨਯਾਮੀਨੀ ਮਨੁੱਖ ਜੰਗ ਦੇ ਮੈਦਾਨ ਵਿੱਚੋਂ ਭੱਜਾ ਅਤੇ ਆਪਣੇ ਕੱਪੜੇ ਪਾੜੇ ਅਤੇ ਸਿਰ ਉੱਤੇ ਮਿੱਟੀ ਪਾਈ ਹੋਈ ਸ਼ੀਲੋਹ ਵਿੱਚ ਆਇਆ।

13ਜਦੋਂ ਉਹ ਪਹੁੰਚਿਆ ਤਾਂ ਏਲੀ ਸੜਕ ਦੇ ਇੱਕ ਪਾਸੇ ਆਪਣੀ ਕੁਰਸੀ ਉੱਤੇ ਬੈਠ ਕੇ ਰਾਹ ਵੇਖ ਰਿਹਾ ਸੀ ਕਿਉਂ ਜੋ ਉਹ ਦਾ ਮਨ ਪਰਮੇਸ਼ਵਰ ਦੇ ਸੰਦੂਕ ਦੇ ਕਾਰਨ ਕੰਬਦਾ ਸੀ। ਜਦੋਂ ਉਹ ਆਦਮੀ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਜੋ ਕੁਝ ਹੋਇਆ ਉਸਨੇ ਸਭ ਦੱਸਿਆ, ਤਾਂ ਸਾਰਾ ਸ਼ਹਿਰ ਰੋਣ ਪਿੱਟਣ ਲੱਗਾ।

14ਜਦੋਂ ਏਲੀ ਨੇ ਵਿਰਲਾਪ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, ਇਹ ਕਿਹੋ ਜਿਹਾ ਰੌਲਾ ਪੈ ਰਿਹਾ ਹੈ? ਅਤੇ ਉਸ ਮਨੁੱਖ ਨੇ ਛੇਤੀ ਨਾਲ ਆ ਕੇ ਏਲੀ ਨੂੰ ਖ਼ਬਰ ਦਿੱਤੀ,

15ਏਲੀ ਅਠਾਨਵਿਆਂ ਸਾਲਾਂ ਦਾ ਬੁੱਢਾ ਸੀ ਅਤੇ ਉਸ ਦੀਆਂ ਅੱਖੀਆਂ ਧੁੰਦਲੀਆਂ ਹੋ ਗਈਆਂ ਸਨ ਅਤੇ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ ਸੀ।

16ਉਸ ਮਨੁੱਖ ਨੇ ਏਲੀ ਨੂੰ ਕਿਹਾ, “ਮੈਂ ਲੜਾਈ ਵਿੱਚੋਂ ਆਇਆ ਹਾਂ ਅਤੇ ਮੈਂ ਅੱਜ ਭੱਜ ਕੇ ਆਇਆ ਹਾਂ।” ਏਲੀ ਨੇ ਪੁੱਛਿਆ, “ਹੇ ਮੇਰੇ ਪੁੱਤਰ, ਕੀ ਖ਼ਬਰ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.