1 ਸ਼ਮੂਏਲ 4

ਖ਼ਬਰ ਦੇਣ ਵਾਲੇ ਨੇ ਉੱਤਰ ਦਿੱਤਾ, “ਇਸਰਾਏਲ ਫ਼ਲਿਸਤੀਆਂ ਦੇ ਅੱਗੋਂ ਹਾਰ ਗਿਆ ਹੈ ਅਤੇ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਹੈ। ਤੁਹਾਡੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਵੀ ਮਾਰੇ ਗਏ ਹਨ ਅਤੇ ਪਰਮੇਸ਼ਵਰ ਦਾ ਸੰਦੂਕ ਫੜ ਲਿਆ ਗਿਆ ਹੈ।”

1 Samuel 4:17 (UKJV) And the messenger answered and said, Israel is fled before the Philistines, and there has been also a great slaughter among the people, and your two sons also, Hophni and Phinehas, are dead, and the ark of God is taken.

15ਏਲੀ ਅਠਾਨਵਿਆਂ ਸਾਲਾਂ ਦਾ ਬੁੱਢਾ ਸੀ ਅਤੇ ਉਸ ਦੀਆਂ ਅੱਖੀਆਂ ਧੁੰਦਲੀਆਂ ਹੋ ਗਈਆਂ ਸਨ ਅਤੇ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ ਸੀ।

16ਉਸ ਮਨੁੱਖ ਨੇ ਏਲੀ ਨੂੰ ਕਿਹਾ, “ਮੈਂ ਲੜਾਈ ਵਿੱਚੋਂ ਆਇਆ ਹਾਂ ਅਤੇ ਮੈਂ ਅੱਜ ਭੱਜ ਕੇ ਆਇਆ ਹਾਂ।” ਏਲੀ ਨੇ ਪੁੱਛਿਆ, “ਹੇ ਮੇਰੇ ਪੁੱਤਰ, ਕੀ ਖ਼ਬਰ ਹੈ?”

17ਖ਼ਬਰ ਦੇਣ ਵਾਲੇ ਨੇ ਉੱਤਰ ਦਿੱਤਾ, “ਇਸਰਾਏਲ ਫ਼ਲਿਸਤੀਆਂ ਦੇ ਅੱਗੋਂ ਹਾਰ ਗਿਆ ਹੈ ਅਤੇ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਹੈ। ਤੁਹਾਡੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਵੀ ਮਾਰੇ ਗਏ ਹਨ ਅਤੇ ਪਰਮੇਸ਼ਵਰ ਦਾ ਸੰਦੂਕ ਫੜ ਲਿਆ ਗਿਆ ਹੈ।”

18ਜਦੋਂ ਉਸ ਨੇ ਪਰਮੇਸ਼ਵਰ ਦੇ ਸੰਦੂਕ ਦਾ ਜ਼ਿਕਰ ਕੀਤਾ ਤਾਂ ਉਹ ਚੌਕੀ ਉੱਤੇ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਸ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂਕਿ ਉਹ ਵੱਡੀ ਉਮਰ ਦਾ ਅਤੇ ਉਹ ਭਾਰਾ ਸੀ। ਉਸਨੇ ਚਾਲੀ ਸਾਲਾਂ ਤੱਕ ਇਸਰਾਏਲ ਦੀ ਅਗਵਾਈ ਕੀਤੀ ਸੀ।

19ਉਸ ਦੀ ਨੂੰਹ ਅਰਥਾਤ ਫੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਜਣੇਪੇ ਦਾ ਸਮਾਂ ਨੇੜੇ ਸੀ। ਜਦੋਂ ਉਸਨੇ ਇਹ ਖ਼ਬਰ ਸੁਣੀ ਕਿ ਪਰਮੇਸ਼ਵਰ ਦਾ ਸੰਦੂਕ ਹੱਥੋਂ ਨਿਕਲ ਗਿਆ ਹੈ ਅਤੇ ਉਸਦਾ ਸਹੁਰਾ ਅਤੇ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੂੰ ਜਣਨ ਦੀਆਂ ਪੀੜਾ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.