1 ਸ਼ਮੂਏਲ 4

ਉਸ ਦੀ ਨੂੰਹ ਅਰਥਾਤ ਫੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਜਣੇਪੇ ਦਾ ਸਮਾਂ ਨੇੜੇ ਸੀ। ਜਦੋਂ ਉਸਨੇ ਇਹ ਖ਼ਬਰ ਸੁਣੀ ਕਿ ਪਰਮੇਸ਼ਵਰ ਦਾ ਸੰਦੂਕ ਹੱਥੋਂ ਨਿਕਲ ਗਿਆ ਹੈ ਅਤੇ ਉਸਦਾ ਸਹੁਰਾ ਅਤੇ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੂੰ ਜਣਨ ਦੀਆਂ ਪੀੜਾ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ।

1 Samuel 4:19 (UKJV) And his daughter in law, Phinehas' wife, was with child, near to be delivered: and when she heard the tidings that the ark of God was taken, and that her father in law and her husband were dead, she bowed herself and travailed; for her pains came upon her.

17ਖ਼ਬਰ ਦੇਣ ਵਾਲੇ ਨੇ ਉੱਤਰ ਦਿੱਤਾ, “ਇਸਰਾਏਲ ਫ਼ਲਿਸਤੀਆਂ ਦੇ ਅੱਗੋਂ ਹਾਰ ਗਿਆ ਹੈ ਅਤੇ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਹੈ। ਤੁਹਾਡੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਵੀ ਮਾਰੇ ਗਏ ਹਨ ਅਤੇ ਪਰਮੇਸ਼ਵਰ ਦਾ ਸੰਦੂਕ ਫੜ ਲਿਆ ਗਿਆ ਹੈ।”

18ਜਦੋਂ ਉਸ ਨੇ ਪਰਮੇਸ਼ਵਰ ਦੇ ਸੰਦੂਕ ਦਾ ਜ਼ਿਕਰ ਕੀਤਾ ਤਾਂ ਉਹ ਚੌਕੀ ਉੱਤੇ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਸ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂਕਿ ਉਹ ਵੱਡੀ ਉਮਰ ਦਾ ਅਤੇ ਉਹ ਭਾਰਾ ਸੀ। ਉਸਨੇ ਚਾਲੀ ਸਾਲਾਂ ਤੱਕ ਇਸਰਾਏਲ ਦੀ ਅਗਵਾਈ ਕੀਤੀ ਸੀ।

19ਉਸ ਦੀ ਨੂੰਹ ਅਰਥਾਤ ਫੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਜਣੇਪੇ ਦਾ ਸਮਾਂ ਨੇੜੇ ਸੀ। ਜਦੋਂ ਉਸਨੇ ਇਹ ਖ਼ਬਰ ਸੁਣੀ ਕਿ ਪਰਮੇਸ਼ਵਰ ਦਾ ਸੰਦੂਕ ਹੱਥੋਂ ਨਿਕਲ ਗਿਆ ਹੈ ਅਤੇ ਉਸਦਾ ਸਹੁਰਾ ਅਤੇ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੂੰ ਜਣਨ ਦੀਆਂ ਪੀੜਾ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ।

20ਜਦੋਂ ਉਹ ਮੌਤ ਦੇ ਕਰੀਬ ਸੀ ਤਾਂ ਉਸ ਦੇ ਕੋਲ ਆਈਆਂ ਔਰਤਾਂ ਨੇ ਆਖਿਆ, “ਨਿਰਾਸ਼ ਨਾ ਹੋ ਕਿਉਂ ਜੋ ਤੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।” ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਧਿਆਨ ਦਿੱਤਾ।

21ਪਰਮੇਸ਼ਵਰ ਦੇ ਸੰਦੂਕ ਦੇ ਫੜੇ ਜਾਣ ਅਤੇ ਉਸਦੇ ਸਹੁਰੇ ਅਤੇ ਉਸਦੇ ਪਤੀ ਦੀ ਮੌਤ ਦੇ ਕਾਰਨ ਉਸਨੇ ਲੜਕੇ ਦਾ ਨਾਮ ਈਕਾਬੋਦ ਰੱਖਿਆ, “ਇਸਰਾਏਲ ਤੋਂ ਮਹਿਮਾ ਚਲੀ ਗਈ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.