18ਜਦੋਂ ਉਸ ਨੇ ਪਰਮੇਸ਼ਵਰ ਦੇ ਸੰਦੂਕ ਦਾ ਜ਼ਿਕਰ ਕੀਤਾ ਤਾਂ ਉਹ ਚੌਕੀ ਉੱਤੇ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਸ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂਕਿ ਉਹ ਵੱਡੀ ਉਮਰ ਦਾ ਅਤੇ ਉਹ ਭਾਰਾ ਸੀ। ਉਸਨੇ ਚਾਲੀ ਸਾਲਾਂ ਤੱਕ ਇਸਰਾਏਲ ਦੀ ਅਗਵਾਈ ਕੀਤੀ ਸੀ।
19ਉਸ ਦੀ ਨੂੰਹ ਅਰਥਾਤ ਫੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਜਣੇਪੇ ਦਾ ਸਮਾਂ ਨੇੜੇ ਸੀ। ਜਦੋਂ ਉਸਨੇ ਇਹ ਖ਼ਬਰ ਸੁਣੀ ਕਿ ਪਰਮੇਸ਼ਵਰ ਦਾ ਸੰਦੂਕ ਹੱਥੋਂ ਨਿਕਲ ਗਿਆ ਹੈ ਅਤੇ ਉਸਦਾ ਸਹੁਰਾ ਅਤੇ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੂੰ ਜਣਨ ਦੀਆਂ ਪੀੜਾ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ।
20ਜਦੋਂ ਉਹ ਮੌਤ ਦੇ ਕਰੀਬ ਸੀ ਤਾਂ ਉਸ ਦੇ ਕੋਲ ਆਈਆਂ ਔਰਤਾਂ ਨੇ ਆਖਿਆ, “ਨਿਰਾਸ਼ ਨਾ ਹੋ ਕਿਉਂ ਜੋ ਤੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।” ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਧਿਆਨ ਦਿੱਤਾ।
21ਪਰਮੇਸ਼ਵਰ ਦੇ ਸੰਦੂਕ ਦੇ ਫੜੇ ਜਾਣ ਅਤੇ ਉਸਦੇ ਸਹੁਰੇ ਅਤੇ ਉਸਦੇ ਪਤੀ ਦੀ ਮੌਤ ਦੇ ਕਾਰਨ ਉਸਨੇ ਲੜਕੇ ਦਾ ਨਾਮ ਈਕਾਬੋਦ ਰੱਖਿਆ, “ਇਸਰਾਏਲ ਤੋਂ ਮਹਿਮਾ ਚਲੀ ਗਈ ਹੈ।”
22ਉਸ ਨੇ ਕਿਹਾ, “ਇਸਰਾਏਲ ਤੋਂ ਮਹਿਮਾ ਚਲੀ ਗਈ ਹੈ ਕਿਉਂ ਜੋ ਪਰਮੇਸ਼ਵਰ ਦਾ ਸੰਦੂਕ ਖੋਹ ਲਿਆ ਗਿਆ ਹੈ।”