4ਪਰ ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ! ਉਸ ਦਾ ਸਿਰ ਅਤੇ ਹੱਥ ਟੁੱਟ ਚੁੱਕੇ ਸਨ ਅਤੇ ਡਿਉੜੀ ਉੱਤੇ ਪਏ ਸਨ; ਸਿਰਫ ਉਸਦਾ ਸਰੀਰ ਹੀ ਬਚਿਆ ਸੀ।
5ਇਸ ਲਈ ਅੱਜ ਤੱਕ ਨਾ ਤਾਂ ਦਾਗੋਨ ਦੇ ਪੁਜਾਰੀ ਅਤੇ ਨਾ ਹੀ ਕੋਈ ਹੋਰ ਜਿਹੜੇ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ, ਅੱਜ ਤੱਕ ਬੂਹੇ ਦੇ ਸਾਹਮਣੇ ਪੈਰ ਨਹੀਂ ਧਰਦੇ।
6ਯਾਹਵੇਹ ਦਾ ਹੱਥ ਅਸ਼ਦੋਦ ਅਤੇ ਉਸ ਦੇ ਆਸ-ਪਾਸ ਦੇ ਲੋਕਾਂ ਉੱਤੇ ਭਾਰੀ ਸੀ। ਉਸਨੇ ਉਹਨਾਂ ਉੱਤੇ ਤਬਾਹੀ ਲਿਆਂਦੀ ਅਤੇ ਉਹਨਾਂ ਨੂੰ ਰਸੋਲੀਆਂ ਦੀ ਬਿਮਾਰੀ ਨਾਲ ਮਾਰਿਆ।
7ਜਦੋਂ ਅਸ਼ਦੋਦ ਦੇ ਲੋਕਾਂ ਨੇ ਇਹ ਸਭ ਕੁਝ ਵੇਖਿਆ ਤਾਂ ਉਹਨਾਂ ਨੇ ਆਖਿਆ, “ਇਸਰਾਏਲ ਦੇ ਪਰਮੇਸ਼ਵਰ ਦਾ ਸੰਦੂਕ ਇੱਥੇ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਹੈ।”
8ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਨੂੰ ਪੁੱਛਿਆ, “ਅਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਦਾ ਕੀ ਕਰੀਏ?” ਉਹਨਾਂ ਨੇ ਉੱਤਰ ਦਿੱਤਾ, “ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਗਾਥ ਵਿੱਚ ਲਿਜਾਇਆ ਜਾਵੇ।” ਇਸ ਲਈ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਉੱਥੇ ਲਿਆਂਦਾ।