1 ਸ਼ਮੂਏਲ 5

ਪਰ ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ! ਉਸ ਦਾ ਸਿਰ ਅਤੇ ਹੱਥ ਟੁੱਟ ਚੁੱਕੇ ਸਨ ਅਤੇ ਡਿਉੜੀ ਉੱਤੇ ਪਏ ਸਨ; ਸਿਰਫ ਉਸਦਾ ਸਰੀਰ ਹੀ ਬਚਿਆ ਸੀ।

1 Samuel 5:4 (UKJV) And when they arose early on the next day morning, behold, Dagon was fallen upon his face to the ground before the ark of the LORD; and the head of Dagon and both the palms of his hands were cut off upon the threshold; only the stump of Dagon was left to him.

2ਜਦ ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਖੋਹ ਲਿਆ ਤਾਂ ਉਹ ਉਸਨੂੰ ਦਾਗੋਨ ਦੇਵਤੇ ਦੇ ਮੰਦਰ ਵਿੱਚ ਲਿਆਏ ਅਤੇ ਦਾਗੋਨ ਦੀ ਮੂਰਤੀ ਕੋਲ ਰੱਖਿਆ।

3ਜਦੋਂ ਅਸ਼ਦੋਦ ਦੇ ਲੋਕ ਅਗਲੇ ਦਿਨ ਤੜਕੇ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਸਾਹਮਣੇ ਜ਼ਮੀਨ ਉੱਤੇ ਮੂੰਹ ਦੇ ਭਾਰ ਪਿਆ ਹੋਇਆ ਸੀ! ਤਦ ਉਹਨਾਂ ਨੇ ਦਾਗੋਨ ਨੂੰ ਚੁੱਕ ਕੇ ਉਸਦੀ ਥਾਂ ਉੱਤੇ ਰੱਖ ਦਿੱਤਾ।

4ਪਰ ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ! ਉਸ ਦਾ ਸਿਰ ਅਤੇ ਹੱਥ ਟੁੱਟ ਚੁੱਕੇ ਸਨ ਅਤੇ ਡਿਉੜੀ ਉੱਤੇ ਪਏ ਸਨ; ਸਿਰਫ ਉਸਦਾ ਸਰੀਰ ਹੀ ਬਚਿਆ ਸੀ।

5ਇਸ ਲਈ ਅੱਜ ਤੱਕ ਨਾ ਤਾਂ ਦਾਗੋਨ ਦੇ ਪੁਜਾਰੀ ਅਤੇ ਨਾ ਹੀ ਕੋਈ ਹੋਰ ਜਿਹੜੇ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ, ਅੱਜ ਤੱਕ ਬੂਹੇ ਦੇ ਸਾਹਮਣੇ ਪੈਰ ਨਹੀਂ ਧਰਦੇ।

6ਯਾਹਵੇਹ ਦਾ ਹੱਥ ਅਸ਼ਦੋਦ ਅਤੇ ਉਸ ਦੇ ਆਸ-ਪਾਸ ਦੇ ਲੋਕਾਂ ਉੱਤੇ ਭਾਰੀ ਸੀ। ਉਸਨੇ ਉਹਨਾਂ ਉੱਤੇ ਤਬਾਹੀ ਲਿਆਂਦੀ ਅਤੇ ਉਹਨਾਂ ਨੂੰ ਰਸੋਲੀਆਂ ਦੀ ਬਿਮਾਰੀ ਨਾਲ ਮਾਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.