1 ਸ਼ਮੂਏਲ 5

ਜਦੋਂ ਅਸ਼ਦੋਦ ਦੇ ਲੋਕ ਅਗਲੇ ਦਿਨ ਤੜਕੇ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਸਾਹਮਣੇ ਜ਼ਮੀਨ ਉੱਤੇ ਮੂੰਹ ਦੇ ਭਾਰ ਪਿਆ ਹੋਇਆ ਸੀ! ਤਦ ਉਹਨਾਂ ਨੇ ਦਾਗੋਨ ਨੂੰ ਚੁੱਕ ਕੇ ਉਸਦੀ ਥਾਂ ਉੱਤੇ ਰੱਖ ਦਿੱਤਾ।

1 Samuel 5:3 (UKJV) And when they of Ashdod arose early on the next day, behold, Dagon was fallen upon his face to the earth before the ark of the LORD. And they took Dagon, and set him in his place again.

1ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅਤੇ ਉਹਨਾਂ ਨੇ ਇਸਨੂੰ ਅਬੇਨੇਜ਼ਰ ਤੋਂ ਅਸ਼ਦੋਦ ਵਿੱਚ ਪਹੁੰਚਾ ਦਿੱਤਾ।

2ਜਦ ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਖੋਹ ਲਿਆ ਤਾਂ ਉਹ ਉਸਨੂੰ ਦਾਗੋਨ ਦੇਵਤੇ ਦੇ ਮੰਦਰ ਵਿੱਚ ਲਿਆਏ ਅਤੇ ਦਾਗੋਨ ਦੀ ਮੂਰਤੀ ਕੋਲ ਰੱਖਿਆ।

3ਜਦੋਂ ਅਸ਼ਦੋਦ ਦੇ ਲੋਕ ਅਗਲੇ ਦਿਨ ਤੜਕੇ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਸਾਹਮਣੇ ਜ਼ਮੀਨ ਉੱਤੇ ਮੂੰਹ ਦੇ ਭਾਰ ਪਿਆ ਹੋਇਆ ਸੀ! ਤਦ ਉਹਨਾਂ ਨੇ ਦਾਗੋਨ ਨੂੰ ਚੁੱਕ ਕੇ ਉਸਦੀ ਥਾਂ ਉੱਤੇ ਰੱਖ ਦਿੱਤਾ।

4ਪਰ ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ! ਉਸ ਦਾ ਸਿਰ ਅਤੇ ਹੱਥ ਟੁੱਟ ਚੁੱਕੇ ਸਨ ਅਤੇ ਡਿਉੜੀ ਉੱਤੇ ਪਏ ਸਨ; ਸਿਰਫ ਉਸਦਾ ਸਰੀਰ ਹੀ ਬਚਿਆ ਸੀ।

5ਇਸ ਲਈ ਅੱਜ ਤੱਕ ਨਾ ਤਾਂ ਦਾਗੋਨ ਦੇ ਪੁਜਾਰੀ ਅਤੇ ਨਾ ਹੀ ਕੋਈ ਹੋਰ ਜਿਹੜੇ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ, ਅੱਜ ਤੱਕ ਬੂਹੇ ਦੇ ਸਾਹਮਣੇ ਪੈਰ ਨਹੀਂ ਧਰਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.