1 ਸ਼ਮੂਏਲ 5

ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅਤੇ ਉਹਨਾਂ ਨੇ ਇਸਨੂੰ ਅਬੇਨੇਜ਼ਰ ਤੋਂ ਅਸ਼ਦੋਦ ਵਿੱਚ ਪਹੁੰਚਾ ਦਿੱਤਾ।

1 Samuel 5:1 (UKJV) And the Philistines took the ark of God, and brought it from Ebenezer unto Ashdod.

1ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅਤੇ ਉਹਨਾਂ ਨੇ ਇਸਨੂੰ ਅਬੇਨੇਜ਼ਰ ਤੋਂ ਅਸ਼ਦੋਦ ਵਿੱਚ ਪਹੁੰਚਾ ਦਿੱਤਾ।

2ਜਦ ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਖੋਹ ਲਿਆ ਤਾਂ ਉਹ ਉਸਨੂੰ ਦਾਗੋਨ ਦੇਵਤੇ ਦੇ ਮੰਦਰ ਵਿੱਚ ਲਿਆਏ ਅਤੇ ਦਾਗੋਨ ਦੀ ਮੂਰਤੀ ਕੋਲ ਰੱਖਿਆ।

3ਜਦੋਂ ਅਸ਼ਦੋਦ ਦੇ ਲੋਕ ਅਗਲੇ ਦਿਨ ਤੜਕੇ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਸਾਹਮਣੇ ਜ਼ਮੀਨ ਉੱਤੇ ਮੂੰਹ ਦੇ ਭਾਰ ਪਿਆ ਹੋਇਆ ਸੀ! ਤਦ ਉਹਨਾਂ ਨੇ ਦਾਗੋਨ ਨੂੰ ਚੁੱਕ ਕੇ ਉਸਦੀ ਥਾਂ ਉੱਤੇ ਰੱਖ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.