1 ਸ਼ਮੂਏਲ 6

ਅਤੇ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਪੁੱਛਿਆ, “ਇਸ ਪਵਿੱਤਰ ਯਾਹਵੇਹ ਪਰਮੇਸ਼ਵਰ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ? ਇਹ ਸੰਦੂਕ ਇੱਥੋਂ ਕਿਸ ਜਗ੍ਹਾਂ ਤੇ ਰੱਖਿਆ ਜਾਵੇ?”

1 Samuel 6:20 (UKJV) And the men of Bethshemesh said, Who is able to stand before this holy LORD God? and to whom shall he go up from us?

18ਅਤੇ ਇਹ ਸੋਨੇ ਦੇ ਚੂਹੇ ਫ਼ਲਿਸਤੀਆਂ ਦੇ ਪੰਜਾਂ ਸਰਦਾਰਾਂ ਦੀ ਗਿਣਤੀ ਦੇ ਅਨੁਸਾਰ ਸਨ ਅਰਥਾਤ ਗੜ੍ਹ ਵਾਲੇ ਕਸਬੇ ਉਹਨਾਂ ਦੇ ਪਿੰਡਾਂ ਸਮੇਤ। ਉਹ ਵੱਡੀ ਚੱਟਾਨ ਜਿਸ ਉੱਤੇ ਲੇਵੀਆਂ ਨੇ ਯਾਹਵੇਹ ਦਾ ਸੰਦੂਕ ਰੱਖਿਆ ਸੀ, ਅੱਜ ਵੀ ਬੈਥ-ਸ਼ਮੇਸ਼ ਦੇ ਯਹੋਸ਼ੁਆ ਦੇ ਖੇਤ ਵਿੱਚ ਗਵਾਹ ਹੈ।

19ਉਹ ਨੇ ਬੈਥ-ਸ਼ੇਮੇਸ਼ ਦੇ ਲੋਕਾਂ ਨੂੰ ਇਸ ਲਈ ਮਾਰਿਆ ਜੋ ਉਹਨਾਂ ਨੇ ਯਾਹਵੇਹ ਦੇ ਸੰਦੂਕ ਦੇ ਵਿੱਚ ਵੇਖਿਆ ਸੋ ਉਸ ਨੇ ਪੰਜਾਹ ਹਜ਼ਾਰ ਤੇ ਸੱਤਰ ਮਨੁੱਖ ਉਹਨਾਂ ਵਿੱਚੋਂ ਮਾਰ ਸੁੱਟੇ ਅਤੇ ਉੱਥੋਂ ਦੇ ਲੋਕ ਦੁਖੀ ਹੋਏ ਇਸ ਲਈ ਜੋ ਯਾਹਵੇਹ ਨੇ ਲੋਕਾਂ ਨੂੰ ਵੱਡੀ ਮਾਰ ਨਾਲ ਮਾਰਿਆ।

20ਅਤੇ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਪੁੱਛਿਆ, “ਇਸ ਪਵਿੱਤਰ ਯਾਹਵੇਹ ਪਰਮੇਸ਼ਵਰ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ? ਇਹ ਸੰਦੂਕ ਇੱਥੋਂ ਕਿਸ ਜਗ੍ਹਾਂ ਤੇ ਰੱਖਿਆ ਜਾਵੇ?”

21ਤਦ ਉਹਨਾਂ ਨੇ ਕਿਰਯਥ-ਯਾਰੀਮ ਦੇ ਲੋਕਾਂ ਕੋਲ ਸੰਦੇਸ਼ਵਾਹਕ ਭੇਜੇ ਅਤੇ ਆਖਿਆ, “ਫ਼ਲਿਸਤੀਆਂ ਨੇ ਯਾਹਵੇਹ ਦਾ ਸੰਦੂਕ ਵਾਪਸ ਕਰ ਦਿੱਤਾ ਹੈ ਇਸ ਲਈ ਹੇਠਾਂ ਆਓ ਅਤੇ ਇਸਨੂੰ ਆਪਣੇ ਸ਼ਹਿਰ ਤੱਕ ਲੈ ਜਾਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.