1 ਸ਼ਮੂਏਲ 6

ਯਾਹਵੇਹ ਦਾ ਸੰਦੂਕ ਲੈ ਕੇ ਗੱਡੇ ਉੱਤੇ ਰੱਖ ਦਿਓ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਰੱਖ ਦਿਓ ਅਤੇ ਉਸਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ,

1 Samuel 6:8 (UKJV) And take the ark of the LORD, and lay it upon the cart; and put the jewels of gold, which all of you return him for a trespass offering, in a coffer by the side thereof; and send it away, that it may go.

6ਤੁਸੀਂ ਆਪਣੇ ਮਨ ਕਿਉਂ ਕਠੋਰ ਕਰਦੇ ਹੋ ਜਿਵੇਂ ਮਿਸਰੀਆਂ ਨੇ ਅਤੇ ਫ਼ਿਰਾਊਨ ਨੇ ਕੀਤਾ? ਜਦੋਂ ਇਸਰਾਏਲ ਦਾ ਪਰਮੇਸ਼ਵਰ ਉਹਨਾਂ ਨਾਲ ਕਠੋਰਤਾ ਨਾਲ ਪੇਸ਼ ਆਇਆ, ਤਾਂ ਕੀ ਉਹਨਾਂ ਨੇ ਇਸਰਾਏਲੀਆਂ ਨੂੰ ਬਾਹਰ ਨਹੀਂ ਭੇਜਿਆ ਤਾਂ ਜੋ ਉਹ ਆਪਣੇ ਰਾਹ ਤੁਰ ਸਕਣ?

7“ਹੁਣ ਇੱਕ ਨਵੀਂ ਗੱਡੀ ਤਿਆਰ ਕਰੋ, ਅਤੇ ਦੋ ਲਵੇਰੀਆਂ ਗਊਆਂ ਨੂੰ ਗੱਡੀ ਹੇਠ ਜੋੜ ਲਓ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਪਿੱਛੇ ਘਰ ਰਹਿਣ ਦਿਓ।

8ਯਾਹਵੇਹ ਦਾ ਸੰਦੂਕ ਲੈ ਕੇ ਗੱਡੇ ਉੱਤੇ ਰੱਖ ਦਿਓ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਰੱਖ ਦਿਓ ਅਤੇ ਉਸਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ,

9ਪਰ ਇਸ ਨੂੰ ਦੇਖਦੇ ਰਹੋ। ਜੇਕਰ ਇਹ ਆਪਣੇ ਇਲਾਕੇ ਵਿੱਚ, ਬੈਥ-ਸ਼ੇਮੇਸ਼ ਵੱਲ ਵਧਦਾ ਹੈ, ਤਾਂ ਯਾਹਵੇਹ ਨੇ ਸਾਡੇ ਉੱਤੇ ਇਹ ਵੱਡੀ ਤਬਾਹੀ ਲਿਆਂਦੀ ਹੈ। ਪਰ ਜੇ ਅਜਿਹਾ ਨਹੀਂ ਹੁੰਦਾ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਉਸਦਾ ਹੱਥ ਨਹੀਂ ਸੀ ਜਿਸ ਨੇ ਸਾਨੂੰ ਮਾਰਿਆ ਸੀ, ਪਰ ਇਹ ਜੋ ਨਾਲ ਸਾਡੇ ਨਾਲ ਹੋਇਆ ਸੀ ਐਂਵੇਂ ਹੀ ਹੋਇਆਂ ਹੈ।”

10ਇਸ ਲਈ ਉਹਨਾਂ ਨੇ ਅਜਿਹਾ ਕੀਤਾ। ਉਹਨਾਂ ਨੇ ਅਜਿਹੀਆਂ ਦੋ ਲਵੇਰੀਆਂ ਗਾਊਆਂ ਲੈ ਕੇ ਉਹਨਾਂ ਨੂੰ ਗੱਡੇ ਅੱਗੇ ਜੋਤਿਆ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.