5ਸੋ ਤੁਸੀਂ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਅਤੇ ਉਹਨਾਂ ਚੂਹਿਆਂ ਦੀਆਂ ਮੂਰਤਾਂ ਜੋ ਦੇਸ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਕਰੋ। ਹੋ ਸਕਦਾ ਹੈ ਕਿ ਉਹ ਤੁਹਾਥੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ ਉੱਤੋਂ ਆਪਣਾ ਹੱਥ ਚੁੱਕ ਲਵੇ।
6ਤੁਸੀਂ ਆਪਣੇ ਮਨ ਕਿਉਂ ਕਠੋਰ ਕਰਦੇ ਹੋ ਜਿਵੇਂ ਮਿਸਰੀਆਂ ਨੇ ਅਤੇ ਫ਼ਿਰਾਊਨ ਨੇ ਕੀਤਾ? ਜਦੋਂ ਇਸਰਾਏਲ ਦਾ ਪਰਮੇਸ਼ਵਰ ਉਹਨਾਂ ਨਾਲ ਕਠੋਰਤਾ ਨਾਲ ਪੇਸ਼ ਆਇਆ, ਤਾਂ ਕੀ ਉਹਨਾਂ ਨੇ ਇਸਰਾਏਲੀਆਂ ਨੂੰ ਬਾਹਰ ਨਹੀਂ ਭੇਜਿਆ ਤਾਂ ਜੋ ਉਹ ਆਪਣੇ ਰਾਹ ਤੁਰ ਸਕਣ?
7“ਹੁਣ ਇੱਕ ਨਵੀਂ ਗੱਡੀ ਤਿਆਰ ਕਰੋ, ਅਤੇ ਦੋ ਲਵੇਰੀਆਂ ਗਊਆਂ ਨੂੰ ਗੱਡੀ ਹੇਠ ਜੋੜ ਲਓ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਪਿੱਛੇ ਘਰ ਰਹਿਣ ਦਿਓ।
8ਯਾਹਵੇਹ ਦਾ ਸੰਦੂਕ ਲੈ ਕੇ ਗੱਡੇ ਉੱਤੇ ਰੱਖ ਦਿਓ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਰੱਖ ਦਿਓ ਅਤੇ ਉਸਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ,
9ਪਰ ਇਸ ਨੂੰ ਦੇਖਦੇ ਰਹੋ। ਜੇਕਰ ਇਹ ਆਪਣੇ ਇਲਾਕੇ ਵਿੱਚ, ਬੈਥ-ਸ਼ੇਮੇਸ਼ ਵੱਲ ਵਧਦਾ ਹੈ, ਤਾਂ ਯਾਹਵੇਹ ਨੇ ਸਾਡੇ ਉੱਤੇ ਇਹ ਵੱਡੀ ਤਬਾਹੀ ਲਿਆਂਦੀ ਹੈ। ਪਰ ਜੇ ਅਜਿਹਾ ਨਹੀਂ ਹੁੰਦਾ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਉਸਦਾ ਹੱਥ ਨਹੀਂ ਸੀ ਜਿਸ ਨੇ ਸਾਨੂੰ ਮਾਰਿਆ ਸੀ, ਪਰ ਇਹ ਜੋ ਨਾਲ ਸਾਡੇ ਨਾਲ ਹੋਇਆ ਸੀ ਐਂਵੇਂ ਹੀ ਹੋਇਆਂ ਹੈ।”