8ਜਿਵੇਂ ਉਹਨਾਂ ਨੇ ਉਸ ਦਿਨ ਤੋਂ ਜੋ ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅੱਜ ਦੇ ਦਿਨ ਤੱਕ ਮੈਨੂੰ ਤਿਆਗ ਕੇ ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸਨਾ ਕੀਤੀ, ਤਿਵੇਂ ਹੀ ਉਹ ਤੇਰੇ ਨਾਲ ਕਰਦੇ ਹਨ।
9ਇਸ ਲਈ ਉਹਨਾਂ ਦੀ ਗੱਲ ਸੁਣ। ਤੂੰ ਵੀ ਉਹਨਾਂ ਨੂੰ ਚੇਤਾਵਨੀ ਦੇ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਦੱਸ ਦੇ ਕਿ ਜਿਹੜਾ ਰਾਜਾ ਉਹਨਾਂ ਉੱਤੇ ਰਾਜ ਕਰੇਗਾ ਉਹ ਦਾ ਵਰਤਾਉ ਉਹਨਾਂ ਨਾਲ ਕਿਹੋ ਜਿਹਾ ਹੋਵੇਗਾ।”
10ਸਮੂਏਲ ਨੇ ਯਾਹਵੇਹ ਦੀਆਂ ਸਾਰੀਆਂ ਗੱਲਾਂ ਉਹਨਾਂ ਲੋਕਾਂ ਨੂੰ ਦੱਸੀਆਂ ਜੋ ਉਸ ਕੋਲੋਂ ਰਾਜੇ ਦੀ ਮੰਗ ਕਰ ਰਹੇ ਸਨ।
11ਉਸ ਨੇ ਆਖਿਆ, “ਇਹ ਉਹ ਹੈ ਜੋ ਤੁਹਾਡੇ ਉੱਤੇ ਰਾਜ ਕਰੇਗਾ ਉਸ ਰਾਜੇ ਦਾ ਇਹੋ ਜਿਹਾ ਵਰਤਾਉ ਹੋਵੇਗਾ: ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ ਉਹਨਾਂ ਨੂੰ ਆਪਣੇ ਰੱਥਾਂ ਅਤੇ ਘੋੜਿਆਂ ਲਈ ਨੌਕਰ ਰੱਖੇਗਾ ਅਤੇ ਉਹ ਉਸ ਦੇ ਰੱਥਾਂ ਦੇ ਅੱਗੇ ਦੌੜਨਗੇ।
12ਉਹ ਕਈਆਂ ਨੂੰ ਹਜ਼ਾਰਾਂ ਉੱਤੇ ਸੈਨਾਪਤੀ ਅਤੇ ਪੰਜਾਹਾਂ ਉੱਤੇ ਸੈਨਾਪਤੀ ਅਤੇ ਕਈਆਂ ਨੂੰ ਆਪਣੀ ਜ਼ਮੀਨ ਵਾਹੁਣ ਅਤੇ ਆਪਣੀ ਫ਼ਸਲ ਵੱਢਣ ਲਈ ਅਤੇ ਕਈਆਂ ਨੂੰ ਆਪਣੇ ਰੱਥਾਂ ਲਈ ਯੁੱਧ ਦੇ ਹਥਿਆਰ ਅਤੇ ਸਾਜ਼-ਸਾਮਾਨ ਬਣਾਉਣ ਲਈ ਨਿਯੁਕਤ ਕਰੇਗਾ।