1 ਸ਼ਮੂਏਲ 8

ਉਹ ਤੁਹਾਡੀਆਂ ਧੀਆਂ ਤੋਂ ਰਸੋਈ ਦੇ ਕੰਮ ਕਰਾਉਣ ਲਈ ਲੈ ਜਾਵੇਗਾ।

1 Samuel 8:13 (UKJV) And he will take your daughters to be confectionaries, and to be cooks, and to be bakers.

11ਉਸ ਨੇ ਆਖਿਆ, “ਇਹ ਉਹ ਹੈ ਜੋ ਤੁਹਾਡੇ ਉੱਤੇ ਰਾਜ ਕਰੇਗਾ ਉਸ ਰਾਜੇ ਦਾ ਇਹੋ ਜਿਹਾ ਵਰਤਾਉ ਹੋਵੇਗਾ: ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ ਉਹਨਾਂ ਨੂੰ ਆਪਣੇ ਰੱਥਾਂ ਅਤੇ ਘੋੜਿਆਂ ਲਈ ਨੌਕਰ ਰੱਖੇਗਾ ਅਤੇ ਉਹ ਉਸ ਦੇ ਰੱਥਾਂ ਦੇ ਅੱਗੇ ਦੌੜਨਗੇ।

12ਉਹ ਕਈਆਂ ਨੂੰ ਹਜ਼ਾਰਾਂ ਉੱਤੇ ਸੈਨਾਪਤੀ ਅਤੇ ਪੰਜਾਹਾਂ ਉੱਤੇ ਸੈਨਾਪਤੀ ਅਤੇ ਕਈਆਂ ਨੂੰ ਆਪਣੀ ਜ਼ਮੀਨ ਵਾਹੁਣ ਅਤੇ ਆਪਣੀ ਫ਼ਸਲ ਵੱਢਣ ਲਈ ਅਤੇ ਕਈਆਂ ਨੂੰ ਆਪਣੇ ਰੱਥਾਂ ਲਈ ਯੁੱਧ ਦੇ ਹਥਿਆਰ ਅਤੇ ਸਾਜ਼-ਸਾਮਾਨ ਬਣਾਉਣ ਲਈ ਨਿਯੁਕਤ ਕਰੇਗਾ।

13ਉਹ ਤੁਹਾਡੀਆਂ ਧੀਆਂ ਤੋਂ ਰਸੋਈ ਦੇ ਕੰਮ ਕਰਾਉਣ ਲਈ ਲੈ ਜਾਵੇਗਾ।

14ਉਹ ਤੁਹਾਡੇ ਖੇਤਾਂ ਅਤੇ ਅੰਗੂਰਾਂ ਦੇ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਵਿੱਚੋਂ ਸਭ ਤੋਂ ਵਧੀਆ ਫਲ ਲੈ ਕੇ ਆਪਣੇ ਸੇਵਕਾਂ ਨੂੰ ਦੇਵੇਗਾ।

15ਉਹ ਤੁਹਾਡੇ ਅੰਨ ਅਤੇ ਦਾਖ ਦੇ ਬਾਗਾਂ ਦਾ ਦਸਵਾਂ ਹਿੱਸਾ ਲੈ ਕੇ ਆਪਣੇ ਅਧਿਕਾਰੀਆਂ ਅਤੇ ਸੇਵਕਾਂ ਨੂੰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.