15ਉਹ ਤੁਹਾਡੇ ਅੰਨ ਅਤੇ ਦਾਖ ਦੇ ਬਾਗਾਂ ਦਾ ਦਸਵਾਂ ਹਿੱਸਾ ਲੈ ਕੇ ਆਪਣੇ ਅਧਿਕਾਰੀਆਂ ਅਤੇ ਸੇਵਕਾਂ ਨੂੰ ਦੇਵੇਗਾ।
16ਤੁਹਾਡੇ ਦਾਸ ਅਤੇ ਦਾਸੀਆਂ ਅਤੇ ਤੁਹਾਡੇ ਸਭ ਤੋਂ ਵਧੀਆ ਡੰਗਰ ਅਤੇ ਗਧੇ ਉਹ ਆਪਣੇ ਕੰਮ ਲਈ ਲੈ ਲਵੇਗਾ।
17ਉਹ ਤੁਹਾਡੇ ਇੱਜੜਾਂ ਦਾ ਦਸਵਾਂ ਹਿੱਸਾ ਲਵੇਗਾ ਅਤੇ ਤੁਸੀਂ ਆਪ ਉਸ ਦੇ ਗੁਲਾਮ ਬਣ ਜਾਓਗੇ।
18ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਗੇ, ਪਰ ਉਸ ਦਿਨ ਯਾਹਵੇਹ ਤੁਹਾਡੀ ਨਹੀਂ ਸੁਣੇਗਾ।”
19ਪਰ ਲੋਕਾਂ ਨੇ ਸਮੂਏਲ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਉਹਨਾਂ ਨੇ ਕਿਹਾ, “ਨਹੀਂ! ਕੁੱਝ ਵੀ ਹੋ ਜਾਵੇ ਸਾਨੂੰ ਆਪਣੇ ਉੱਤੇ ਰਾਜ ਕਰਨ ਲਈ ਰਾਜੇ ਦੀ ਲੋੜ ਹੈ।