1 ਸ਼ਮੂਏਲ 8

ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਗੇ, ਪਰ ਉਸ ਦਿਨ ਯਾਹਵੇਹ ਤੁਹਾਡੀ ਨਹੀਂ ਸੁਣੇਗਾ।”

1 Samuel 8:18 (UKJV) And all of you shall cry out in that day because of your king which all of you shall have chosen you; and the LORD will not hear you in that day.

16ਤੁਹਾਡੇ ਦਾਸ ਅਤੇ ਦਾਸੀਆਂ ਅਤੇ ਤੁਹਾਡੇ ਸਭ ਤੋਂ ਵਧੀਆ ਡੰਗਰ ਅਤੇ ਗਧੇ ਉਹ ਆਪਣੇ ਕੰਮ ਲਈ ਲੈ ਲਵੇਗਾ।

17ਉਹ ਤੁਹਾਡੇ ਇੱਜੜਾਂ ਦਾ ਦਸਵਾਂ ਹਿੱਸਾ ਲਵੇਗਾ ਅਤੇ ਤੁਸੀਂ ਆਪ ਉਸ ਦੇ ਗੁਲਾਮ ਬਣ ਜਾਓਗੇ।

18ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਗੇ, ਪਰ ਉਸ ਦਿਨ ਯਾਹਵੇਹ ਤੁਹਾਡੀ ਨਹੀਂ ਸੁਣੇਗਾ।”

19ਪਰ ਲੋਕਾਂ ਨੇ ਸਮੂਏਲ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਉਹਨਾਂ ਨੇ ਕਿਹਾ, “ਨਹੀਂ! ਕੁੱਝ ਵੀ ਹੋ ਜਾਵੇ ਸਾਨੂੰ ਆਪਣੇ ਉੱਤੇ ਰਾਜ ਕਰਨ ਲਈ ਰਾਜੇ ਦੀ ਲੋੜ ਹੈ।

20ਤਦ ਅਸੀਂ ਹੋਰ ਸਾਰੀਆਂ ਕੌਮਾਂ ਵਾਂਗ ਹੋਵਾਂਗੇ, ਇੱਕ ਰਾਜਾ ਸਾਡਾ ਨਿਆਂ ਕਰੇਗਾ ਅਤੇ ਸਾਡੇ ਅੱਗੇ ਚੱਲ ਕੇ ਸਾਡੀਆਂ ਲੜਾਈਆਂ ਲੜੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.