1 ਸ਼ਮੂਏਲ 8

ਤਦ ਅਸੀਂ ਹੋਰ ਸਾਰੀਆਂ ਕੌਮਾਂ ਵਾਂਗ ਹੋਵਾਂਗੇ, ਇੱਕ ਰਾਜਾ ਸਾਡਾ ਨਿਆਂ ਕਰੇਗਾ ਅਤੇ ਸਾਡੇ ਅੱਗੇ ਚੱਲ ਕੇ ਸਾਡੀਆਂ ਲੜਾਈਆਂ ਲੜੇਗਾ।”

1 Samuel 8:20 (UKJV) That we also may be like all the nations; and that our king may judge us, and go out before us, and fight our battles.

18ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਗੇ, ਪਰ ਉਸ ਦਿਨ ਯਾਹਵੇਹ ਤੁਹਾਡੀ ਨਹੀਂ ਸੁਣੇਗਾ।”

19ਪਰ ਲੋਕਾਂ ਨੇ ਸਮੂਏਲ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਉਹਨਾਂ ਨੇ ਕਿਹਾ, “ਨਹੀਂ! ਕੁੱਝ ਵੀ ਹੋ ਜਾਵੇ ਸਾਨੂੰ ਆਪਣੇ ਉੱਤੇ ਰਾਜ ਕਰਨ ਲਈ ਰਾਜੇ ਦੀ ਲੋੜ ਹੈ।

20ਤਦ ਅਸੀਂ ਹੋਰ ਸਾਰੀਆਂ ਕੌਮਾਂ ਵਾਂਗ ਹੋਵਾਂਗੇ, ਇੱਕ ਰਾਜਾ ਸਾਡਾ ਨਿਆਂ ਕਰੇਗਾ ਅਤੇ ਸਾਡੇ ਅੱਗੇ ਚੱਲ ਕੇ ਸਾਡੀਆਂ ਲੜਾਈਆਂ ਲੜੇਗਾ।”

21ਜਦੋਂ ਸਮੂਏਲ ਨੇ ਸਭ ਕੁਝ ਸੁਣਿਆ ਜੋ ਲੋਕਾਂ ਨੇ ਕਿਹਾ, ਉਸਨੇ ਯਾਹਵੇਹ ਨੂੰ ਦੱਸਿਆ।

22ਯਾਹਵੇਹ ਨੇ ਉੱਤਰ ਦਿੱਤਾ, “ਉਹਨਾਂ ਦੀ ਗੱਲ ਮੰਨ ਕੇ ਉਹਨਾਂ ਲਈ ਇੱਕ ਰਾਜਾ ਚੁਣ।” ਤਦ ਸਮੂਏਲ ਨੇ ਇਸਰਾਏਲੀਆਂ ਨੂੰ ਆਖਿਆ, “ਹਰ ਕੋਈ ਆਪੋ-ਆਪਣੇ ਨਗਰ ਨੂੰ ਮੁੜ ਜਾਉ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.