20ਤਦ ਅਸੀਂ ਹੋਰ ਸਾਰੀਆਂ ਕੌਮਾਂ ਵਾਂਗ ਹੋਵਾਂਗੇ, ਇੱਕ ਰਾਜਾ ਸਾਡਾ ਨਿਆਂ ਕਰੇਗਾ ਅਤੇ ਸਾਡੇ ਅੱਗੇ ਚੱਲ ਕੇ ਸਾਡੀਆਂ ਲੜਾਈਆਂ ਲੜੇਗਾ।”
21ਜਦੋਂ ਸਮੂਏਲ ਨੇ ਸਭ ਕੁਝ ਸੁਣਿਆ ਜੋ ਲੋਕਾਂ ਨੇ ਕਿਹਾ, ਉਸਨੇ ਯਾਹਵੇਹ ਨੂੰ ਦੱਸਿਆ।
22ਯਾਹਵੇਹ ਨੇ ਉੱਤਰ ਦਿੱਤਾ, “ਉਹਨਾਂ ਦੀ ਗੱਲ ਮੰਨ ਕੇ ਉਹਨਾਂ ਲਈ ਇੱਕ ਰਾਜਾ ਚੁਣ।” ਤਦ ਸਮੂਏਲ ਨੇ ਇਸਰਾਏਲੀਆਂ ਨੂੰ ਆਖਿਆ, “ਹਰ ਕੋਈ ਆਪੋ-ਆਪਣੇ ਨਗਰ ਨੂੰ ਮੁੜ ਜਾਉ।”