1 ਸ਼ਮੂਏਲ 8

ਉਸਦੇ ਜੇਠੇ ਦਾ ਨਾਮ ਯੋਏਲ ਅਤੇ ਦੂਸਰੇ ਦਾ ਨਾਮ ਅਬੀਯਾਹ ਸੀ ਅਤੇ ਉਹ ਬੇਰਸ਼ੇਬਾ ਵਿੱਚ ਸੇਵਾ ਕਰਦੇ ਸਨ।

1 Samuel 8:2 (UKJV) Now the name of his firstborn was Joel; and the name of his second, Abiah: they were judges in Beersheba.

1ਜਦੋਂ ਸਮੂਏਲ ਬੁੱਢਾ ਹੋ ਗਿਆ, ਉਸਨੇ ਆਪਣੇ ਪੁੱਤਰਾਂ ਨੂੰ ਇਸਰਾਏਲ ਉੱਤੇ ਨਿਆਂ ਕਰਨ ਲਈ ਨਿਯੁਕਤ ਕੀਤਾ।

2ਉਸਦੇ ਜੇਠੇ ਦਾ ਨਾਮ ਯੋਏਲ ਅਤੇ ਦੂਸਰੇ ਦਾ ਨਾਮ ਅਬੀਯਾਹ ਸੀ ਅਤੇ ਉਹ ਬੇਰਸ਼ੇਬਾ ਵਿੱਚ ਸੇਵਾ ਕਰਦੇ ਸਨ।

3ਪਰ ਉਸ ਦੇ ਪੁੱਤਰ ਉਸ ਦੇ ਰਾਹਾਂ ਉੱਤੇ ਨਾ ਚੱਲੇ ਸਗੋਂ ਝੂਠੀ ਕਮਾਈ ਦੇ ਮਗਰ ਲੱਗੇ ਅਤੇ ਰਿਸ਼ਵਤ ਲੈਂਦੇ ਅਤੇ ਨਿਆਂ ਵਿੱਚ ਪੱਖਪਾਤ ਕਰਦੇ ਸਨ।

4ਸੋ ਇਸਰਾਏਲ ਦੇ ਸਾਰੇ ਬਜ਼ੁਰਗ ਇਕੱਠੇ ਹੋਏ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.