19ਸਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, “ਮੈਂ ਦਰਸ਼ੀ ਹਾਂ! ਮੇਰੇ ਅੱਗੇ ਉੱਚੇ ਸਥਾਨ ਉੱਤੇ ਚੱਲ, ਕਿਉਂਕਿ ਅੱਜ ਤੂੰ ਮੇਰੇ ਨਾਲ ਖਾਣਾ ਹੈ ਅਤੇ ਸਵੇਰ ਨੂੰ ਮੈਂ ਤੈਨੂੰ ਤੇਰੇ ਰਸਤੇ ਵਿੱਚ ਭੇਜਾਂਗਾ ਅਤੇ ਜੋ ਕੁਝ ਤੇਰੇ ਦਿਲ ਵਿੱਚ ਹੈ ਤੈਨੂੰ ਦੱਸਾਂਗਾ।
20ਜਿਵੇਂ ਤੇਰੀਆਂ ਗਧੀਆਂ ਜਿਨ੍ਹਾਂ ਨੂੰ ਗੁਆਚਿਆ ਤਿੰਨ ਦਿਨ ਹੋ ਗਏ ਹਨ, ਤੂੰ ਉਹਨਾਂ ਦੀ ਚਿੰਤਾ ਨਾ ਕਰ। ਉਹ ਲੱਭ ਗਈਆਂ ਹਨ ਅਤੇ ਇਸਰਾਏਲ ਦੀਆਂ ਸਾਰੀਆਂ ਇੱਛਾਵਾਂ ਕਿਸ ਵੱਲ ਮੁੜੀਆਂ, ਕਿ ਤੇਰੇ ਅਤੇ ਤੇਰੇ ਪਰਿਵਾਰ ਦੇ ਸਾਰੇ ਵੰਸ਼ ਵੱਲ ਨਹੀਂ?”
21ਸ਼ਾਊਲ ਨੇ ਉੱਤਰ ਦਿੱਤਾ, “ਪਰ ਕੀ ਮੈਂ ਇਸਰਾਏਲ ਦੇ ਸਭ ਤੋਂ ਛੋਟੇ ਗੋਤ ਬਿਨਯਾਮੀਨ ਵਿੱਚੋਂ ਨਹੀਂ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚੋਂ ਸਭ ਤੋਂ ਛੋਟਾ ਨਹੀਂ ਹੈ? ਫਿਰ ਤੁਸੀਂ ਮੈਨੂੰ ਅਜਿਹਾ ਕਿਉਂ ਕਹਿੰਦੇ ਹੋ?”
22ਤਦ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਨੌਕਰ ਨੂੰ ਹਾਲ ਵਿੱਚ ਲਿਆਂਦਾ, ਜਿੱਥੇ ਲਗਭਗ ਤੀਹ ਮਹਿਮਾਨ ਮੌਜੂਦ ਸਨ। ਇੱਥੇ ਸਮੂਏਲ ਨੇ ਸ਼ਾਊਲ ਨੂੰ ਉਨ੍ਹਾਂ ਵਿੱਚੋਂ ਸਭ ਤੋਂ ਉੱਚੇ ਥਾਂ ਬਿਠਾਇਆ।
23ਸਮੂਏਲ ਨੇ ਲਾਂਗਰੀ ਨੂੰ ਕਿਹਾ, ਜੋ ਮਾਸ ਦਾ ਟੁਕੜਾ ਮੈਂ ਤੈਨੂੰ ਦਿੱਤਾ ਸੀ, ਉਹ ਲੈ ਆ ਜੋ ਮੈਂ ਤੈਨੂੰ ਇੱਕ ਪਾਸੇ ਰੱਖਣ ਲਈ ਕਿਹਾ ਸੀ।