1 ਸ਼ਮੂਏਲ 9

ਤਦ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਨੌਕਰ ਨੂੰ ਹਾਲ ਵਿੱਚ ਲਿਆਂਦਾ, ਜਿੱਥੇ ਲਗਭਗ ਤੀਹ ਮਹਿਮਾਨ ਮੌਜੂਦ ਸਨ। ਇੱਥੇ ਸਮੂਏਲ ਨੇ ਸ਼ਾਊਲ ਨੂੰ ਉਨ੍ਹਾਂ ਵਿੱਚੋਂ ਸਭ ਤੋਂ ਉੱਚੇ ਥਾਂ ਬਿਠਾਇਆ।

1 Samuel 9:22 (UKJV) And Samuel took Saul and his servant, and brought them into the parlour, and made them sit in the chiefest place among them that were bidden, which were about thirty persons.

20ਜਿਵੇਂ ਤੇਰੀਆਂ ਗਧੀਆਂ ਜਿਨ੍ਹਾਂ ਨੂੰ ਗੁਆਚਿਆ ਤਿੰਨ ਦਿਨ ਹੋ ਗਏ ਹਨ, ਤੂੰ ਉਹਨਾਂ ਦੀ ਚਿੰਤਾ ਨਾ ਕਰ। ਉਹ ਲੱਭ ਗਈਆਂ ਹਨ ਅਤੇ ਇਸਰਾਏਲ ਦੀਆਂ ਸਾਰੀਆਂ ਇੱਛਾਵਾਂ ਕਿਸ ਵੱਲ ਮੁੜੀਆਂ, ਕਿ ਤੇਰੇ ਅਤੇ ਤੇਰੇ ਪਰਿਵਾਰ ਦੇ ਸਾਰੇ ਵੰਸ਼ ਵੱਲ ਨਹੀਂ?”

21ਸ਼ਾਊਲ ਨੇ ਉੱਤਰ ਦਿੱਤਾ, “ਪਰ ਕੀ ਮੈਂ ਇਸਰਾਏਲ ਦੇ ਸਭ ਤੋਂ ਛੋਟੇ ਗੋਤ ਬਿਨਯਾਮੀਨ ਵਿੱਚੋਂ ਨਹੀਂ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚੋਂ ਸਭ ਤੋਂ ਛੋਟਾ ਨਹੀਂ ਹੈ? ਫਿਰ ਤੁਸੀਂ ਮੈਨੂੰ ਅਜਿਹਾ ਕਿਉਂ ਕਹਿੰਦੇ ਹੋ?”

22ਤਦ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਨੌਕਰ ਨੂੰ ਹਾਲ ਵਿੱਚ ਲਿਆਂਦਾ, ਜਿੱਥੇ ਲਗਭਗ ਤੀਹ ਮਹਿਮਾਨ ਮੌਜੂਦ ਸਨ। ਇੱਥੇ ਸਮੂਏਲ ਨੇ ਸ਼ਾਊਲ ਨੂੰ ਉਨ੍ਹਾਂ ਵਿੱਚੋਂ ਸਭ ਤੋਂ ਉੱਚੇ ਥਾਂ ਬਿਠਾਇਆ।

23ਸਮੂਏਲ ਨੇ ਲਾਂਗਰੀ ਨੂੰ ਕਿਹਾ, ਜੋ ਮਾਸ ਦਾ ਟੁਕੜਾ ਮੈਂ ਤੈਨੂੰ ਦਿੱਤਾ ਸੀ, ਉਹ ਲੈ ਆ ਜੋ ਮੈਂ ਤੈਨੂੰ ਇੱਕ ਪਾਸੇ ਰੱਖਣ ਲਈ ਕਿਹਾ ਸੀ।

24ਤਾਂ ਲਾਂਗਰੀ ਨੇ ਮਾਸ ਦਾ ਵੱਡਾ ਟੁਕੜਾ ਜੋ ਉਸ ਉੱਤੇ ਸੀ ਚੁੱਕ ਕੇ ਸ਼ਾਊਲ ਦੇ ਸਾਹਮਣੇ ਰੱਖਿਆ। ਸਮੂਏਲ ਨੇ ਕਿਹਾ, “ਇਹ ਜੋ ਰੱਖਿਆ ਗਿਆ ਹੈ। ਖਾ, ਕਿਉਂਕਿ ਇਹ ਤੇਰੇ ਲਈ ਠਹਿਰਾਏ ਹੋਏ ਸਮੇਂ ਦਾ ਅਲੱਗ ਰੱਖਿਆ ਗਿਆ ਸੀ।” ਜਦੋਂ ਤੋਂ ਮੈਂ ਕਿਹਾ ਸੀ, ਮੈਂ ਮਹਿਮਾਨਾਂ ਨੂੰ ਬੁਲਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.