7ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡੇ ਸਾਰੇ ਦੁੱਖਾਂ ਅਤੇ ਕਸ਼ਟਾਂ ਵਿੱਚ ਸਾਨੂੰ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਦੇ ਕਾਰਨ ਤਸੱਲੀ ਹੋ ਗਈ।
8ਫਿਲਹਾਲ ਸਾਡੀ ਸੱਚ-ਮੁੱਚ ਜਾਨ ਵਿੱਚ ਜਾਨ ਪੈ ਗਈ, ਕਿਉਂਕਿ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਹੋ।
9ਇਸ ਤੋਂ ਇਲਾਵਾ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ ਕਿ ਜਿਸ ਨੇ ਤੁਹਾਡੇ ਕਾਰਨ ਸਾਨੂੰ ਅਨੰਦ ਦਿੱਤਾ ਹੈ?
10ਰਾਤ ਅਤੇ ਦਿਨ ਅਸੀਂ ਬਹੁਤ ਹੀ ਦਿਲੋਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਦੁਬਾਰਾ ਵੇਖ ਸਕੀਏ ਅਤੇ ਤੁਹਾਡੇ ਵਿਸ਼ਵਾਸ ਵਿੱਚ ਜੋ ਘਾਟ ਹੈ ਉਸ ਨੂੰ ਪੂਰਾ ਕਰੀਏ।
11ਹੁਣ ਸਾਡਾ ਪਰਮੇਸ਼ਵਰ ਅਤੇ ਪਿਤਾ ਅਤੇ ਸਾਡਾ ਪ੍ਰਭੂ ਯਿਸ਼ੂ ਤੁਹਾਡੇ ਕੋਲ ਆਉਣ ਲਈ ਆਪ ਰਸਤਾ ਸਾਫ਼ ਕਰੇ।