23ਸ਼ਾਂਤੀ ਦਾ ਪਰਮੇਸ਼ਵਰ, ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ। ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਦੇ ਵੇਲੇ ਤੁਹਾਡੀ ਸਾਰੀ ਆਤਮਾ, ਜੀਵ ਅਤੇ ਸਰੀਰ ਨਿਰਦੋਸ਼ ਰਹੇ।
24ਜਿਹੜਾ ਤੁਹਾਨੂੰ ਬੁਲਾਉਂਦਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ, ਅਤੇ ਉਹ ਅਜਿਹਾ ਕਰੇਗਾ।
25ਹੇ ਭਰਾਵੋ ਅਤੇ ਭੈਣੋ, ਸਾਡੇ ਲਈ ਪ੍ਰਾਰਥਨਾ ਕਰੋ।
26ਤੁਸੀਂ ਪਵਿੱਤਰ ਹੱਥ ਮਿਲਾ ਕੇ ਸਾਰੇ ਭਰਾਵਾਂ ਦੀ ਸੁੱਖ-ਸਾਂਦ ਪੁੱਛੋ।
27ਮੈਂ ਤੁਹਾਡੇ ਲਈ ਪ੍ਰਭੂ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਪੱਤਰ ਸਾਰੇ ਸਾਥੀ-ਵਿਸ਼ਵਾਸੀ ਭਰਾਵਾਂ ਅਤੇ ਭੈਣਾਂ ਅੱਗੇ ਪੜ੍ਹਿਆ ਜਾਵੇ।