1 ਤਿਮੋਥਿਉਸ 1

ਮੈਂ ਸਾਡੇ ਪ੍ਰਭੂ ਮਸੀਹ ਯਿਸ਼ੂ ਦਾ ਧੰਨਵਾਦ ਕਰਦਾ ਹਾਂ, ਜਿਸਨੇ ਮੈਨੂੰ ਤਾਕਤ ਦਿੱਤੀ, ਉਸਨੇ ਮੈਨੂੰ ਭਰੋਸੇਯੋਗ ਸਮਝਿਆ ਅਤੇ ਮੈਨੂੰ ਆਪਣੀ ਸੇਵਾ ਵਿੱਚ ਨਿਯੁਕਤ ਕੀਤਾ।

1 Timothy 1:12 (UKJV) And I thank Christ Jesus our Lord, who has enabled me, for that he counted me faithful, putting me into the ministry;

10ਹਰਾਮਕਾਰਾਂ, ਸਮਲਿੰਗੀ ਸੰਬੰਧਾਂ ਦਾ ਪਾਲਣ ਕਰਨ ਵਾਲਿਆਂ ਲਈ, ਗੁਲਾਮ ਵਪਾਰੀਆਂ ਅਤੇ ਝੂਠ ਬੋਲਣ ਵਾਲਿਆਂ ਅਤੇ ਝੂਠੀ ਸਹੁੰ ਖਾਣ ਵਾਲਿਆਂ ਅਤੇ ਹੋਰ ਕਿਸੇ ਵੀ ਚੀਜ਼ ਲਈ ਜੋ ਕਿ ਸਹੀ ਸਿਧਾਂਤ ਦੇ ਵਿਰੁੱਧ ਹੈ

11ਇਹ ਉਸ ਖੁਸ਼ਖ਼ਬਰੀ ਨੂੰ ਜੋ ਧੰਨ ਪਰਮੇਸ਼ਵਰ ਦੀ ਮਹਿਮਾ ਬਾਰੇ ਦੱਸਦੀ ਹੈ ਜਿਹੜੀ ਉਹਨਾਂ ਨੇ ਮੈਨੂੰ ਸੌਂਪੀ ਹੈ।

12ਮੈਂ ਸਾਡੇ ਪ੍ਰਭੂ ਮਸੀਹ ਯਿਸ਼ੂ ਦਾ ਧੰਨਵਾਦ ਕਰਦਾ ਹਾਂ, ਜਿਸਨੇ ਮੈਨੂੰ ਤਾਕਤ ਦਿੱਤੀ, ਉਸਨੇ ਮੈਨੂੰ ਭਰੋਸੇਯੋਗ ਸਮਝਿਆ ਅਤੇ ਮੈਨੂੰ ਆਪਣੀ ਸੇਵਾ ਵਿੱਚ ਨਿਯੁਕਤ ਕੀਤਾ।

13ਭਾਵੇਂ ਇੱਕ ਸਮਾਂ ਸੀ ਜਦੋਂ ਮੈਂ ਮਸੀਹ ਦੀ ਨਿੰਦਾ ਕਰਨ ਵਾਲਾ ਅਤੇ ਉਸਦੇ ਲੋਕਾਂ ਨੂੰ ਸਤਾਉਣ ਵਾਲਾ ਅਤੇ ਹਿੰਸਕ ਆਦਮੀ ਸੀ, ਪਰ ਮੇਰੇ ਉੱਤੇ ਰਹਿਮ ਕੀਤਾ ਗਿਆ ਕਿਉਂਕਿ ਮੈਂ ਅਗਿਆਨਤਾ ਅਤੇ ਅਵਿਸ਼ਵਾਸ ਵਿੱਚ ਕੰਮ ਕੀਤਾ ਸੀ।

14ਮਸੀਹ ਯਿਸ਼ੂ ਵਿੱਚ ਸਾਡੇ ਪ੍ਰਭੂ ਦੀ ਵੱਡੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਮੇਰੇ ਉੱਤੇ ਹੋਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.