8ਅਸੀਂ ਜਾਣਦੇ ਹਾਂ ਕਿ ਬਿਵਸਥਾ ਚੰਗੀ ਹੈ ਜੇ ਕੋਈ ਇਸਦੀ ਵਰਤੋਂ ਸਹੀ ਢੰਗ ਨਾਲ ਕਰਦਾ ਹੈ।
9ਅਸੀਂ ਇਹ ਵੀ ਜਾਣਦੇ ਹਾਂ ਕਿ ਬਿਵਸਥਾ ਧਰਮੀ ਦੇ ਲਈ ਨਹੀਂ ਬਣਾਈ ਗਈ ਹੈ, ਬਲਕਿ ਕਾਨੂੰਨ ਤੋੜਣ ਵਾਲੇ ਅਤੇ ਵਿਦਰੋਹੀਆਂ, ਵਿਭਚਾਰੀਆਂ ਅਤੇ ਪਾਪੀਆਂ, ਅਸ਼ੁੱਧਾਂ ਅਤੇ ਅਧਰਮੀਆਂ ਲਈ, ਉਹਨਾਂ ਲਈ ਜੋ ਆਪਣੇ ਪਿਤਾ ਜਾਂ ਮਾਂਵਾਂ ਨੂੰ ਮਾਰਦੇ ਹਨ, ਕਾਤਲਾਂ,
10ਹਰਾਮਕਾਰਾਂ, ਸਮਲਿੰਗੀ ਸੰਬੰਧਾਂ ਦਾ ਪਾਲਣ ਕਰਨ ਵਾਲਿਆਂ ਲਈ, ਗੁਲਾਮ ਵਪਾਰੀਆਂ ਅਤੇ ਝੂਠ ਬੋਲਣ ਵਾਲਿਆਂ ਅਤੇ ਝੂਠੀ ਸਹੁੰ ਖਾਣ ਵਾਲਿਆਂ ਅਤੇ ਹੋਰ ਕਿਸੇ ਵੀ ਚੀਜ਼ ਲਈ ਜੋ ਕਿ ਸਹੀ ਸਿਧਾਂਤ ਦੇ ਵਿਰੁੱਧ ਹੈ
11ਇਹ ਉਸ ਖੁਸ਼ਖ਼ਬਰੀ ਨੂੰ ਜੋ ਧੰਨ ਪਰਮੇਸ਼ਵਰ ਦੀ ਮਹਿਮਾ ਬਾਰੇ ਦੱਸਦੀ ਹੈ ਜਿਹੜੀ ਉਹਨਾਂ ਨੇ ਮੈਨੂੰ ਸੌਂਪੀ ਹੈ।
12ਮੈਂ ਸਾਡੇ ਪ੍ਰਭੂ ਮਸੀਹ ਯਿਸ਼ੂ ਦਾ ਧੰਨਵਾਦ ਕਰਦਾ ਹਾਂ, ਜਿਸਨੇ ਮੈਨੂੰ ਤਾਕਤ ਦਿੱਤੀ, ਉਸਨੇ ਮੈਨੂੰ ਭਰੋਸੇਯੋਗ ਸਮਝਿਆ ਅਤੇ ਮੈਨੂੰ ਆਪਣੀ ਸੇਵਾ ਵਿੱਚ ਨਿਯੁਕਤ ਕੀਤਾ।