1 ਤਿਮੋਥਿਉਸ 1

ਇਹ ਗੱਲ ਸੱਚ ਹੈ, ਜੋ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸ਼ੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ ਸੀ ਜਿਨ੍ਹਾਂ ਵਿੱਚੋਂ ਮੈਂ ਸਭ ਤੋਂ ਵੱਡਾ ਪਾਪੀ ਮੈਂ ਹਾਂ।

1 Timothy 1:15 (UKJV) This is a faithful saying, and worthy of all acceptation, that Christ Jesus came into the world to save sinners; of whom I am chief.

13ਭਾਵੇਂ ਇੱਕ ਸਮਾਂ ਸੀ ਜਦੋਂ ਮੈਂ ਮਸੀਹ ਦੀ ਨਿੰਦਾ ਕਰਨ ਵਾਲਾ ਅਤੇ ਉਸਦੇ ਲੋਕਾਂ ਨੂੰ ਸਤਾਉਣ ਵਾਲਾ ਅਤੇ ਹਿੰਸਕ ਆਦਮੀ ਸੀ, ਪਰ ਮੇਰੇ ਉੱਤੇ ਰਹਿਮ ਕੀਤਾ ਗਿਆ ਕਿਉਂਕਿ ਮੈਂ ਅਗਿਆਨਤਾ ਅਤੇ ਅਵਿਸ਼ਵਾਸ ਵਿੱਚ ਕੰਮ ਕੀਤਾ ਸੀ।

14ਮਸੀਹ ਯਿਸ਼ੂ ਵਿੱਚ ਸਾਡੇ ਪ੍ਰਭੂ ਦੀ ਵੱਡੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਮੇਰੇ ਉੱਤੇ ਹੋਈ।

15ਇਹ ਗੱਲ ਸੱਚ ਹੈ, ਜੋ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸ਼ੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ ਸੀ ਜਿਨ੍ਹਾਂ ਵਿੱਚੋਂ ਮੈਂ ਸਭ ਤੋਂ ਵੱਡਾ ਪਾਪੀ ਮੈਂ ਹਾਂ।

16ਪਰ ਇਸ ਲਈ ਮੇਰੇ ਉੱਤੇ ਪਰਮੇਸ਼ਵਰ ਦੀ ਦਯਾ ਹੋਈ ਤਾਂ ਜੋ ਮੇਰੇ ਵਿੱਚ ਜੋ ਕਿ ਸਭ ਤੋਂ ਵੱਡਾ ਪਾਪੀ ਹਾਂ, ਮਸੀਹ ਯਿਸ਼ੂ ਉਹਨਾਂ ਦੇ ਲਈ ਇੱਕ ਬੇਮਿਸਾਲ ਧੀਰਜ ਪ੍ਰਗਟ ਕਰ ਸਕਣ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਉਹ ਅਨੰਤ ਜੀਵਨ ਪ੍ਰਾਪਤ ਕਰਨਗੇ।

17ਹੁਣ ਸਦੀਵੀ ਰਾਜਾ, ਅਵਿਨਾਸ਼ੀ, ਅਦਿੱਖ, ਇੱਕੋ ਪਰਮੇਸ਼ਵਰ ਦਾ ਆਦਰ ਅਤੇ ਮਹਿਮਾ ਜੁੱਗੋ-ਜੁੱਗ ਹੋਵੇ। ਆਮੀਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.