1ਪਰਮੇਸ਼ਵਰ ਸਾਡੇ ਮੁਕਤੀਦਾਤਾ ਅਤੇ ਮਸੀਹ ਯਿਸ਼ੂ ਸਾਡੀ ਆਸ ਦੀ ਆਗਿਆ ਅਨੁਸਾਰ ਮਸੀਹ ਯਿਸ਼ੂ ਦੇ ਰਸੂਲ ਪੌਲੁਸ ਵਲੋਂ,
2ਵਿਸ਼ਵਾਸ ਵਿੱਚ ਮੇਰੇ ਸੱਚੇ ਪੁੱਤਰ ਤਿਮੋਥਿਉਸ ਨੂੰ: ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਮਸੀਹ ਯਿਸ਼ੂ ਦੇ ਵੱਲੋਂ ਤੁਹਾਨੂੰ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ।
3ਜਿਵੇਂ ਮੈਂ ਤੈਨੂੰ ਮਕਦੂਨਿਯਾ ਪ੍ਰਦੇਸ਼ ਜਾਣ ਵੇਲੇ ਅਫ਼ਸੁਸ ਸ਼ਹਿਰ ਵਿੱਚ ਰੁਕਣ ਲਈ ਹੁਕਮ ਦਿੱਤਾ ਸੀ, ਤਾਂ ਜੋ ਤੂੰ ਉੱਥੇ ਕੁਝ ਲੋਕਾਂ ਨੂੰ ਆਗਿਆ ਦੇ ਸਕੇ ਕੀ ਉਹ ਹੋਰ ਝੂਠੀਆਂ ਸਿੱਖਿਆਵਾਂ ਨੂੰ ਨਾ ਸਿਖਾਉਣ
4ਜਾਂ ਆਪਣੇ ਆਪ ਨੂੰ ਕਲਪਿਤ ਕਥਾ ਅਤੇ ਅਨੰਤ ਵੰਸ਼ਾਵਲੀਆਂ ਉੱਤੇ ਮਨ ਨਾ ਲਾਉਣ। ਇਹ ਚੀਜ਼ਾਂ ਪਰਮੇਸ਼ਵਰ ਦੇ ਪ੍ਰਬੰਧ ਦੀ ਬਜਾਏ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ਸਵਾਲਾਂ ਨੂੰ ਵਧਾਉਂਦੀਆਂ ਹਨ।