1 ਤਿਮੋਥਿਉਸ 1

ਜਾਂ ਆਪਣੇ ਆਪ ਨੂੰ ਕਲਪਿਤ ਕਥਾ ਅਤੇ ਅਨੰਤ ਵੰਸ਼ਾਵਲੀਆਂ ਉੱਤੇ ਮਨ ਨਾ ਲਾਉਣ। ਇਹ ਚੀਜ਼ਾਂ ਪਰਮੇਸ਼ਵਰ ਦੇ ਪ੍ਰਬੰਧ ਦੀ ਬਜਾਏ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ਸਵਾਲਾਂ ਨੂੰ ਵਧਾਉਂਦੀਆਂ ਹਨ।

1 Timothy 1:4 (UKJV) Neither give heed to fables and endless genealogies, which minister questions, rather than godly edifying which is in faith: so do.

2ਵਿਸ਼ਵਾਸ ਵਿੱਚ ਮੇਰੇ ਸੱਚੇ ਪੁੱਤਰ ਤਿਮੋਥਿਉਸ ਨੂੰ: ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਮਸੀਹ ਯਿਸ਼ੂ ਦੇ ਵੱਲੋਂ ਤੁਹਾਨੂੰ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ।

3ਜਿਵੇਂ ਮੈਂ ਤੈਨੂੰ ਮਕਦੂਨਿਯਾ ਪ੍ਰਦੇਸ਼ ਜਾਣ ਵੇਲੇ ਅਫ਼ਸੁਸ ਸ਼ਹਿਰ ਵਿੱਚ ਰੁਕਣ ਲਈ ਹੁਕਮ ਦਿੱਤਾ ਸੀ, ਤਾਂ ਜੋ ਤੂੰ ਉੱਥੇ ਕੁਝ ਲੋਕਾਂ ਨੂੰ ਆਗਿਆ ਦੇ ਸਕੇ ਕੀ ਉਹ ਹੋਰ ਝੂਠੀਆਂ ਸਿੱਖਿਆਵਾਂ ਨੂੰ ਨਾ ਸਿਖਾਉਣ

4ਜਾਂ ਆਪਣੇ ਆਪ ਨੂੰ ਕਲਪਿਤ ਕਥਾ ਅਤੇ ਅਨੰਤ ਵੰਸ਼ਾਵਲੀਆਂ ਉੱਤੇ ਮਨ ਨਾ ਲਾਉਣ। ਇਹ ਚੀਜ਼ਾਂ ਪਰਮੇਸ਼ਵਰ ਦੇ ਪ੍ਰਬੰਧ ਦੀ ਬਜਾਏ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ਸਵਾਲਾਂ ਨੂੰ ਵਧਾਉਂਦੀਆਂ ਹਨ।

5ਇਸ ਆਗਿਆ ਦਾ ਉਦੇਸ਼ ਪ੍ਰੇਮ ਹੈ, ਜਿਹੜਾ ਸ਼ੁੱਧ ਮਨ ਅਤੇ ਸਾਫ਼ ਜ਼ਮੀਰ ਅਤੇ ਇੱਕ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ।

6ਕੁਝ ਝੂਠੇ ਸਿੱਖਿਅਕ ਇਹਨਾਂ ਸਿੱਖਿਆ ਤੋਂ ਹਟ ਗਏ ਹਨ ਅਤੇ ਅਰਥਹੀਣ ਗੱਲਾਂ ਵੱਲ ਮੁੜ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.