3ਜਿਵੇਂ ਮੈਂ ਤੈਨੂੰ ਮਕਦੂਨਿਯਾ ਪ੍ਰਦੇਸ਼ ਜਾਣ ਵੇਲੇ ਅਫ਼ਸੁਸ ਸ਼ਹਿਰ ਵਿੱਚ ਰੁਕਣ ਲਈ ਹੁਕਮ ਦਿੱਤਾ ਸੀ, ਤਾਂ ਜੋ ਤੂੰ ਉੱਥੇ ਕੁਝ ਲੋਕਾਂ ਨੂੰ ਆਗਿਆ ਦੇ ਸਕੇ ਕੀ ਉਹ ਹੋਰ ਝੂਠੀਆਂ ਸਿੱਖਿਆਵਾਂ ਨੂੰ ਨਾ ਸਿਖਾਉਣ
4ਜਾਂ ਆਪਣੇ ਆਪ ਨੂੰ ਕਲਪਿਤ ਕਥਾ ਅਤੇ ਅਨੰਤ ਵੰਸ਼ਾਵਲੀਆਂ ਉੱਤੇ ਮਨ ਨਾ ਲਾਉਣ। ਇਹ ਚੀਜ਼ਾਂ ਪਰਮੇਸ਼ਵਰ ਦੇ ਪ੍ਰਬੰਧ ਦੀ ਬਜਾਏ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ਸਵਾਲਾਂ ਨੂੰ ਵਧਾਉਂਦੀਆਂ ਹਨ।
5ਇਸ ਆਗਿਆ ਦਾ ਉਦੇਸ਼ ਪ੍ਰੇਮ ਹੈ, ਜਿਹੜਾ ਸ਼ੁੱਧ ਮਨ ਅਤੇ ਸਾਫ਼ ਜ਼ਮੀਰ ਅਤੇ ਇੱਕ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ।
6ਕੁਝ ਝੂਠੇ ਸਿੱਖਿਅਕ ਇਹਨਾਂ ਸਿੱਖਿਆ ਤੋਂ ਹਟ ਗਏ ਹਨ ਅਤੇ ਅਰਥਹੀਣ ਗੱਲਾਂ ਵੱਲ ਮੁੜ ਗਏ ਹਨ।
7ਉਹ ਕਾਨੂੰਨ ਦੇ ਸਿੱਖਿਅਕ ਬਣਨਾ ਚਾਹੁੰਦੇ ਹਨ, ਪਰ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ ਜਾਂ ਕਿਸ ਬਾਰੇ ਉਹ ਪੂਰੇ ਭਰੋਸੇ ਨਾਲ ਪੁਸ਼ਟੀ ਕਰਦੇ ਹਨ।