1 ਤਿਮੋਥਿਉਸ 2

ਸਗੋਂ ਚੰਗੇ ਕੰਮਾਂ ਨਾਲ, ਕਿਉਂਕਿ ਉਹਨਾਂ ਔਰਤਾਂ ਨੂੰ ਇਹ ਫੱਬਦਾ ਹੈ ਜੋ ਪਰਮੇਸ਼ਵਰ ਦੀ ਭਗਤੀ ਕਰਨ ਦਾ ਦਾਅਵਾ ਕਰਦੀਆਂ ਹਨ।

1 Timothy 2:10 (UKJV) But (which becomes women professing godliness) with good works.

8ਇਸ ਲਈ ਮੈਂ ਚਾਹੁੰਦਾ ਹਾਂ ਕਿ ਆਦਮੀ ਅਰਾਧਨਾ ਦੀ ਹਰ ਜਗ੍ਹਾ ਬਿਨ੍ਹਾਂ ਗੁੱਸੇ ਜਾਂ ਵਿਵਾਦ ਦੇ ਆਪਣੇ ਪਵਿੱਤਰ ਹੱਥਾਂ ਨੂੰ ਉਠਾਵੇ ਤੇ ਪ੍ਰਾਰਥਨਾ ਕਰੇ।

9ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਔਰਤਾਂ ਸੱਭਿਅਤਾ ਨਾਲ ਅਤੇ ਮਰਯਾਦਾ ਵਿੱਚ ਆਪਣੇ ਆਪ ਨੂੰ ਸੋਹਣੀ ਪੁਸ਼ਾਕ ਨਾਲ ਸੁਆਰਨ, ਨਾ ਕਿ ਸਿਰਫ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਕੱਪੜਿਆਂ ਨਾਲ,

10ਸਗੋਂ ਚੰਗੇ ਕੰਮਾਂ ਨਾਲ, ਕਿਉਂਕਿ ਉਹਨਾਂ ਔਰਤਾਂ ਨੂੰ ਇਹ ਫੱਬਦਾ ਹੈ ਜੋ ਪਰਮੇਸ਼ਵਰ ਦੀ ਭਗਤੀ ਕਰਨ ਦਾ ਦਾਅਵਾ ਕਰਦੀਆਂ ਹਨ।

11ਇੱਕ ਔਰਤ ਨੂੰ ਚੁੱਪ ਰਹਿ ਕੇ ਅਤੇ ਪੂਰੀ ਅਧੀਨਗੀ ਵਿੱਚ ਸਿੱਖਣਾ ਚਾਹੀਦਾ ਹੈ।

12ਮੈਂ ਔਰਤ ਨੂੰ ਸਿੱਖਿਆ ਦੇਣ ਜਾਂ ਆਦਮੀ ਉੱਤੇ ਹੁਕਮ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ ਸਗੋਂ ਉਹ ਅਰਾਧਨਾ ਵਿੱਚ ਚੁੱਪ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.